ਦੇਵਿੰਦਰ ਸਿੰਘ ਜੱਗੀ
ਪਾਇਲ, 11 ਫਰਵਰੀ
ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਵੱਲੋਂ 29ਵੀ ਜ਼ਿਲ੍ਹਾ ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ, ਗੌਰਮਿੰਟ ਸ਼ੂਟਿੰਗ ਰੇਂਜ ਲੁਧਿਆਣਾ ਵਿੱਚ ਕਰਵਾਈ ਗਈ ਜਿਸ ਵਿੱਚ 14 ਸਾਲਾਂ ਹਰਸਿਮਰਨ ਝੱਜ ਪੁੱਤਰੀ ਵਰਿੰਦਰਪਾਲ ਸਿੰਘ ਸੋਨੀ ਝੱਜ ਵਾਸੀ ਪਾਇਲ ਨੇ 10 ਮੀਟਰ ਏਅਰ ਰਾਈਫਲ ਸ਼ੂਟਿੰਗ ਮੁਕਾਬਲੇ ਵਿੱਚ ਚਾਰ ਸੋਨ ਤਗਮੇ ਜਿੱਤੇ ਹਨ। ਹਰਸਿਮਰਨ ਝੱਜ ਦੇ ਪਿਤਾ ਸੋਨੀ ਝੱਜ ਨੇ ਕਿਹਾ ਕਿ ਲੁਧਿਆਣਾ ਚੈਂਪੀਅਨਸ਼ਿਪ ਵਿੱਚ ਛੋਟੀ ਉਮਰ ਹੋਣ ਦੇ ਬਾਵਜੂਦ ਅੰਡਰ 17 ਤੇ 19, ਜੂਨੀਅਰ 21 ਅਤੇ ਸੀਨੀਅਰ 21 ਕੈਟੇਗਰੀ ਵਿੱਚ 10 ਮੀਟਰ ਏਅਰ ਰਾਈਫਲ ਸ਼ੂਟਿੰਗ ਮੁਕਾਬਲਿਆਂ ਵਿੱਚ ਚਾਰ ਸੋਨ ਤਗਮੇ ਜਿੱਤ ਕੇ ਨਾਮਣਾ ਖੱਟਿਆ ਹੈ। ਇਸ ਦਾ ਸਿਹਰਾ ਬੈਸਟ ਸ਼ੂਟਰ ਸ਼ੂਟਿੰਗ ਅਕੈਡਮੀ ਪਟਿਆਲਾ ਦੇ ਕੋਚ ਪਰਵੇਜ਼ ਜੋਸ਼ੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਹਰਸਿਮਰਨ ਝੱਜ ਨੂੰ ਰਾਈਫਲ ਸ਼ੂਟ ਕਰਨ ਸਮੇਂ ਵਰਤੀਆਂ ਜਾਂਦੀਆਂ ਤਕਨੀਕਾਂ ਬਾਰੇ ਦੱਸਿਆ ਹੈ।