ਯੂਥ ਵਿੰਗ ਦੀ ਮੀਟਿੰਗ ਵਿੱਚ ਐਲਾਨ ਕੀਤਾ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਸਤੰਬਰ
ਭਾਰਤੀਆ ਵਾਲਮੀਕਿ ਧਰਮ ਸਮਾਜ (ਭਾਵਾਧਸ) ਯੂਥ ਵਿੰਗ ਦੀ ਇੱਕ ਵਿਸ਼ੇਸ਼ ਮੀਟਿੰਗ ਲਵ ਦਰਾਵਿੜ ਰਾਸ਼ਟਰੀ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਯੂਥ ਵਿੰਗ ਦਾ ਵਿਸਥਾਰ ਕਰਦਿਆਂ ਕਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ।
ਸਰਕਟ ਹਾਊਸ ਵਿੱਚ ਹੋਈ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ’ਤੇ ਨੇਤਾ ਜੀ ਸੌਂਧੀ ਰਾਸ਼ਟਰੀ ਜਨਰਲ ਸਕੱਤਰ, ਮੋਹਨਵੀਰ ਚੌਹਾਨ ਰਾਸ਼ਟਰੀ ਖਜ਼ਾਨਚੀ, ਦੇਵ ਰਾਜ ਅਸੁਰ ਰਾਸ਼ਟਰੀ ਪ੍ਰਚਾਰ ਮੰਤਰੀ, ਬਾਬੂ ਸੁਰਿੰਦਰ ਬਾਲੀ ਰਾਸ਼ਟਰੀ ਕਾਰਜਕਾਰੀ ਮੈਂਬਰ ਅਤੇ ਸ਼ਾਖਾ ਪ੍ਰਧਾਨ ਹੀਰਾ ਗਿੱਲ ਸ਼ਾਮਿਲ ਹੋਏ।
ਮੀਟਿੰਗ ਦੌਰਾਨ ਲਵ ਦਰਾਵਿੜ ਵਲੋਂ ਵੀਰ ਦੀਪੂ ਘਈ ਨੂੰ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ, ਸੂਰਜ ਗਿੱਲ ਨੂੰ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਦੀਪਕ ਵੈਦ ਨੂੰ ਮੀਤ ਪ੍ਰਧਾਨ ਲੁਧਿਆਣਾ, ਵਿੱਕੀ ਸੰਗਰ ਨੂੰ ਸਕੱਤਰ ਲੁਧਿਆਣਾ, ਭਾਸਕਰ ਗੋਗਲਾ ਨੂੰ ਕੈਸ਼ੀਅਰ ਅਤੇ ਸੁਨੀਲ ਹੰਸ ਨੂੰ ਪ੍ਰਚਾਰ ਸਕੱਤਰ ਬਣਾਇਆ ਗਿਆ। ਇਸ ਮੌਕੇ ਲਵ ਦਰਾਵਿੜ ਨੇ ਨਵ ਨਿਯੁਕਤ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਯੂਥ ਵਿੰਗ ਸਮਾਜ ਨੂੰ ਅਨਪੜ੍ਹਤਾ, ਨਸ਼ਾਖੋਰੀ ਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕ ਕਰਨ ਦੇ ਨਾਲ ਨਾਲ ਪ੍ਰਭੂ ਰਤਨਾਕਰ ਜੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਏਗਾ। ਇਸ ਮੌਕੇ ਰੋਬਿਨ ਅਟਵਾਲ, ਅਸ਼ੋਕ ਵੈਦ ਆਦਿ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।
ਕੈਪਸ਼ਨ
ਭਾਵਾਧਸ ਯੂਥ ਵਿੰਗ ਦੀ ਮੀਟਿੰਗ ਦੌਰਾਨ ਰਾਸ਼ਟਰੀ ਪ੍ਰਧਾਨ ਲਵ ਦਰਾਵਿੜ ਅਤੇ ਹੋਰ ਆਗੂ।
ਫੋਟੋ: ਗੁਰਿੰਦਰ ਸਿੰਘ