ਖੇਤਰੀ ਪ੍ਰਤੀਨਿਧ
ਲੁਧਿਆਣਾ, 31 ਜੁਲਾਈ
ਬੀਐੱਡ ਦਾਖਲਾ ਪ੍ਰੀਖਿਆ ਲਈ ਲੁਧਿਆਣ ਦੇ ਛੇ ਪ੍ਰੀਖਿਆ ਕੇਂਦਰਾਂ ਵਿੱਚ ਅੱਜ 2022 ਪ੍ਰੀਖਿਆਰਥੀਆਂ ਵਿੱਚੋਂ 1893 ਨੇ ਪ੍ਰੀਖਿਆ ਦਿੱਤੀ। ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਕੌਰ ਅਨੁਸਾਰ ਅੱਜ ਦੀ ਪ੍ਰੀਖਿਆ ਵਿੱਚ 129 ਪ੍ਰੀਖਿਆਰਥੀ ਗ਼ੈਰਹਾਜ਼ਰ ਰਹੇ। ਬੀਐੱਡ ਦੀ ਪ੍ਰੀਖਿਆ ਲਈ ਅੱਜ ਲੁਧਿਆਣਾ ਦੇ ਵੱਖ-ਵੱਖ ਛੇ ਸਕੂਲਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਇਨ੍ਹਾ ਵਿੱਚੋਂ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ (ਲੜਕੇ) ’ਚ 322, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਪੀਏਯੂ ਵਿੱਚ 320, ਗੌਰਮਿੰਟ ਸੀਨੀਅਰ ਸੈਕਡਰੀ ਸਕੂਲ ਮਲਟੀਪਰਪਜ਼ ਵਿੱਚ 314, ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਗੌਰਮਿੰਟ ਗਰਲਜ਼ ਸੀਨੀ. ਸੈਕੰਡਰੀ ਸਕੂਲ ਭਾਰਤ ਨਗਰ ਚੌਕ ਵਿੱਚ 306, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਖੁਰਦ ਵਿੱਚ 292, ਆਰਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਾਸ਼ਤਰੀ ਨਗਰ ’ਚ 339 ਪ੍ਰੀਖਿਆਰਥੀ ਪ੍ਰੀਖਿਆ ਦੇਣ ਪਹੁੰਚੇ।