ਲੁਧਿਆਣਾ: ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਦੇ ਵਿਦਿਆਰਥੀਆਂ ਨੇ ਘਰਾਂ ਵਿੱਚ ਪਏ ਫਾਲਤੂ ਸਾਮਾਨ ਤੋਂ ਸੁੰਦਰ ਸਜ਼ਾਵਟੀ ਵਸਤਾਂ ਤਿਆਰ ਕਰਕੇ ਗ੍ਰੀਨ ਦਿਵਾਲੀ ਮਨਾਉਣ ਦਾ ਹੋਕਾ ਦਿੱਤਾ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਅੱਜ ਸਕੂਲ ਵਿੱਚ ਲੱਗੇ ‘ਦੀਵਾਲੀ ਮੇਲੇ’ ਵਿੱਚ ਕਰੀਬ 100 ਵਿਦਿਆਰਥੀਆਂ ਨੇ ਫਾਲਤੂ ਸਾਮਾਨ ਤੋਂ ਸਜਾਵਟ ਵਾਲੀਆਂ ਚੀਜ਼ਾਂ ਤਿਆਰ ਕੀਤੀਆਂ। ਇਸ ਦੌਰਾਨ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ 12 ਵਧੀਆ ਵਿਦਿਆਰਥੀਆਂ ਤਮੰਨਾ, ਅਰਸ਼ਦੀਪ ਕੌਰ, ਨੁਸਰਤ, ਆਰਤੀ, ਬਨੀਤ ਕੌਰ, ਸਿਮਰਪ੍ਰੀਤ ਕੌਰ, ਮਾਹੀ ਸ਼ਰਮਾ, ਪ੍ਰਿੰਸ, ਸੀਮਾ, ਕਾਜਲ, ਅਦਿੱਤਿਆ ਅਤੇ ਰੋਹਿਤ ਨੂੰ ਸਮਾਜ ਸੇਵੀ ਪਲਵੀ ਗਰਗ ਦੇ ਸਹਿਯੋਗ ਨਾਲ ਕੰਬਲ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਪੀਈਓ ਮਾਂਗਟ-2 ਆਸ਼ਾ ਰਾਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਦਿਵਾਲੀ ਮੇਲਾ ਇਲਾਕੇ ਦੇ ਲੋਕਾਂ ਤੋਂ ਇਲਾਵਾ ਕਈ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਦੇਖਿਆ। -ਖੇਤਰੀ ਪ੍ਰਤੀਨਿਧ