ਪੱਤਰ ਪ੍ਰੇਰਕ
ਪਾਇਲ, 24 ਫਰਵਰੀ
ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਤੇ ਕਿਸਾਨੀ ਸੰਘਰਸ਼ ਦੀ ਸਫਲਤਾ ਲਈ ਤੀਜਾ ਬਸੰਤ ਰਾਗ ਦਰਬਾਰ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿੱਚ ਸੰਤ ਦਰਸ਼ਨ ਸਿੰਘ ਖਾਲਸਾ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਢੱਕੀ ਸਾਹਿਬ ਦੇ ਹਜ਼ੂਰੀ ਜਥੇ ਵੱਲੋਂ ਕੀਤੀ ਗਈ। ਇਸ ਮੌਕੇ ਪੁਰਾਤਨ ਸ਼ੈਲੀ ਵੇਖਣ ਲਈ ਆਏ ਡਾ. ਅਰਸ਼ਪ੍ਰੀਤ ਸਿੰਘ ਗੁਰਮਤਿ ਸੰਗੀਤ ਵਿਭਾਗ ਘਨੌਰ, ਡਾ. ਹਰਵਿੰਦਰ ਸਿੰਘ ਚੰਡੀਗੜ੍ਹ, ਬੀਬੀ ਸਿਮਰਨਜੀਤ ਕੌਰ ਖਾਲਸਾ ਦੇ ਜਥਿਆਂ ਨੇ ਸ਼ਬਦ ਗਾਇਨ ਕੀਤਾ। ਇਸ ਮੌਕੇ ਪ੍ਰੋ. ਕਰਤਾਰ ਸਿੰਘ ਪਦਮ ਐਵਾਰਡ ਜੇਤੂ, ਡਾ. ਜਸਵੀਰ ਕੌਰ ਸਟੇਟ ਐਵਾਰਡੀ ਅਤੇ ਡਾ. ਕਮਲਜੀਤ ਸਿੰਘ ਪਟਿਆਲਾ ਦਾ ਸੰਤ ਦਰਸ਼ਨ ਸਿੰਘ ਖਾਲਸਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।