ਪਾਇਲ: ਇੱਥੇ 25ਵੇਂ ਵਿਸ਼ਵ ਸ਼ਾਂਤੀ ਦਿਵਸ ਨੂੰ ਸਮਰਪਿਤ ਰੰਘਰੇਟਾ ਨੌਜਵਾਨ ਦਲ ਮਕਸੂਦੜਾ ਵੱਲੋਂ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿੱਚ ਬੈਂਡ ਪਾਰਟੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਦਾ ਉਦਘਾਟਨ ਸੰਤ ਦਰਸ਼ਨ ਸਿੰਘ ਖਾਲਸਾ ਵੱਲੋਂ ਕੀਤਾ ਗਿਆ। ਇਸ ਮੌਕੇ 21 ਬੈਂਡ ਪਾਰਟੀਆਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਇਸ ਮੌਕੇ ਇੱਕ ਵਿਲੱਖਣ ਪੱਖ ਹੋਰ ਵੇਖਣ ਮਿਲਿਆ ਕਿ ਲੰਮੇਰੀ ਉਮਰ ਦੇ ਬਜ਼ੁਰਗ ਜੋ ਪਹਿਲਾਂ ਇਹ ਬੈਂਡ ਵਜਾਉਂਦੇ ਸਨ, ਉਹ ਵੀ ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਰੰਘਰੇਟਾ ਨੌਜਵਾਨ ਦਲ ਮਕਸੂਦੜਾ ਦੇ ਜਸਵਿੰਦਰ ਸਿੰਘ ਰਾਜੀ , ਗੁਰਪ੍ਰੀਤ ਸਿੰਘ , ਲਖਵੀਰ ਸਿੰਘ , ਹਰਦੀਪ ਸਿੰਘ , ਜਗਰੂਪ ਸਿੰਘ ਤੇ ਕੁਲਦੀਪ ਸਿੰਘ ਨੇ ਬਾਖੂਬੀ ਸੇਵਾ ਨਿਭਾਈ। -ਪੱਤਰ ਪ੍ਰੇਰਕ