ਪੱਤਰ ਪ੍ਰੇਰਕ
ਮਾਛੀਵਾੜਾ, 14 ਮਾਰਚ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਲਕਾ ਸਾਹਨੇਵਾਲ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਦਾ ਕੰਮ ਕਰੇ। ਬਾਜਵਾ ਨੇ ਵਿਧਾਨ ਸਭਾ ਹਲਕਾ ਸਾਹਨੇਵਾਲ ਸਾਰੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਵਲੋਂ ਲਏ ਫ਼ੈਸਲੇ ਦਾ ਸਤਿਕਾਰ ਕਰਦੇ ਹਨ ਅਤੇ ਲੋਕਾਂ ਨੇ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ, ਉਸ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਉਨ੍ਹਾਂ ਨਾਲ ਕੁਲਵੀਰ ਸਿੰਘ ਭੈਰੋਮੁਨਾ, ਸਰਪੰਚ ਸਤਵੰਤ ਸਿੰਘ ਕੁਹਾੜਾ, ਰਮਨੀਤ ਸਿੰਘ ਗਿੱਲ, ਪਲਵਿੰਦਰ ਸਿੰਘ ਸਰਪੰਚ, ਗੁਰਸੇਵਕ ਸਿੰਘ ਮੰਗੀ, ਪ੍ਰਸ਼ੋਤਮ ਸਿੰਘ ਸੀਤਾ, ਰਣਧੀਰ ਸਿੰਘ ਧੀਰਾ, ਡਾ. ਗੁਰਚਰਨ ਸਿੰਘ, ਕਮਲਜੀਤ ਬਲੀਏਵਾਲ, ਮਲਵਿੰਦਰ ਸਿੰਘ, ਸੂਬੇਦਾਰ ਬਹਾਦਰ ਸਿੰਘ ਕਟਾਣੀ, ਹੈਪੀ ਕੁੱਬੇ, ਗੁਰਪ੍ਰੀਤ ਸਿੰਘ ਬਲੀਏਵਾਲ, ਸੁਰਿੰਦਰਪਾਲ ਸਿੰਘ ਹੁੰਦਲ, ਸੋਨੀ ਸਰਪੰਚ ਬੂਥਗੜ੍ਹ, ਬੂਟਾ ਬਿਲਗਾ, ਸਤਵਿੰਦਰ ਸਿੰਘ ਗਿੱਲ, ਸੰਦੀਪ ਸਨੀ, ਸੋਨੀ ਕੌਂਸਲਰ, ਕੁਲਵਿੰਦਰ ਸਿੰਘ ਕਾਲਾ ਅਤੇ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ।