ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਅਗਸਤ
ਸੱਤਪਾਲ ਮਿੱਤਲ ਸਕੂਲ ਵਿੱਚ ਏਐੱਸਆਈਐੱਸਸੀ ਜ਼ੋਨਲ ਪੱਧਰੀ ਬੈਡਮਿੰਟਨ ਮੁਕਾਬਲੇ ਕਰਵਾਏ ਗਏ। ਇਸ ਵਿੱਚ 9 ਸਕੂਲਾਂ ਨੇ ਹਿੱਸਾ ਲਿਆ। ਇਸ ਦੌਰਾਨ ਜੂਨੀਅਰ, ਸਬ-ਜੂਨੀਅਰ ਅਤੇ ਸੀਨੀਅਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ।
ਏਐੱਸਆਈਐੱਸਸੀ ਜ਼ੋਨਲ ਪੱਧਰੀ ਬੈਡਮਿੰਟਨ ਦੇ ਅੰਡਰ-19 ਸੀਨੀਅਰ ਵਰਗ ਵਿੱਚ ਸੱਤਪਾਲ ਮਿੱਤਲ ਸਕੂਲ ਲੁਧਿਆਣਾ ਨੇ ਪਹਿਲਾ ਅਤੇ ਸੈਕਰਡ ਹਾਰਟ ਸਕੂਲ ਸਮਰਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਵਿੱਚੋਂ ਸੈਕਰਡ ਹਾਰਟ ਕਾਨਵੈਂਟ ਸਕੂਲ ਜਮਾਲਪੁਰ ਨੇ ਪਹਿਲਾ ਜਦਕਿ ਸੱਤਪਾਲ ਮਿੱਤਲ ਸਕੂਲ ਨੂੰ ਦੂਜਾ ਸਥਾਨ ਮਿਲਿਆ। ਲੜਕਿਆਂ ਦੇ ਅੰਡਰ-17 ਵਰਗ ਵਿੱਚ ਸੱਤਪਾਲ ਮਿੱਤਲ ਸਕੂਲ ਪਹਿਲੇ, ਸੈਕਰਡ ਹਾਰਟ ਕਾਨਵੈਂਟ ਸਕੂਲ ਜਮਾਲਪੁਰ ਦੂਜੇ ਸਥਾਨ ’ਤੇ ਰਿਹਾ। ਲੜਕੀਆਂ ਵਿੱਚ ਸੱਤਪਾਲ ਮਿੱਤਲ ਸਕੂਲ ਨੇ ਪਹਿਲਾ ਅਤੇ ਸੈਕਰਡ ਹਾਰਟ ਸਕੂਲ ਸਾਹਨੇਵਾਲ ਦੂਜੇ ਸਥਾਨ ’ਤੇ ਰਿਹਾ। ਅੰਡਰ-14 ਵਰਗ ’ਚ ਲੜਕਿਆਂ ਵਿੱਚੋਂ ਸੈਕਰਡ ਹਾਰਟ ਸਕੂਲ ਜਮਾਲਪੁਰ ਅਤੇ ਲੜਕੀਆਂ ਵਿੱਚੋਂ ਸੈਕਰਡ ਹਾਰਟ ਸਕੂਲ ਸਮਰਾਲਾ ਪਹਿਲੇ ਸਥਾਨਾਂ ’ਤੇ ਰਹੇ। ਸੱਤਪਾਲ ਮਿੱਤਲ ਸਕੂਲ ਇਨ੍ਹਾਂ ਮੁਕਾਬਲਿਆਂ ਦਾ ਓਵਰਆਲ ਚੈਂਪੀਅਨ ਬਣਿਆ। ਇਨਾਮ ਵੰਡ ਸਮਾਗਮ ਮੌਕੇ ਸਕੂਲ ਪ੍ਰਿੰਸੀਪਲ ਭੁਪਿੰਦਰ ਗੋਗੀਆ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ