ਸਮਰਾਲਾ: ਪ੍ਰਾਇਮਰੀ ਪੱਧਰ ਦੀਆਂ ਬਲਾਕ ਪੱਧਰੀ ਖੇਡਾਂ ਵਿੱਚ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਦੇ ਅੰਡਰ-11 ਫੁਟਬਾਲ ਵਿੱਚ 11 ਵਿਦਿਆਰਥੀਆਂ ਨੇ ਸੈਂਟਰ ਮੰਡਿਆਲਾ ਕਲਾਂ ਵੱਲੋਂ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾਂ ਸਥਾਨ ਹਾਸਲ ਕੀਤਾ। ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਹੁਣ ਇਹ ਟੀਮ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲਵੇਗੀ। ਇਸੇ ਤਰ੍ਹਾਂ ਖੋ-ਖੋ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਲਈ ਵੀ ਟੀਮ ਨੇ ਜਿੱਤ ਦਰਜ ਕਰਾਉਂਦਿਆਂ ਤੀਸਰਾ ਸਥਾਨ ਹਾਸਲ ਕੀਤਾ ਅਤੇ ਸਕੂਲ ਦੀਆਂ ਦੋ ਵਿਦਿਆਰਥਣਾਂ ਖੁਸ਼ਪ੍ਰੀਤ ਕੌਰ ਜਮਾਤ ਚੌਥੀ ਅਤੇ ਜੋਬਨਪ੍ਰੀਤ ਕੌਰ ਜਮਾਤ ਪੰਜਵੀਂ ਦੀ ਜ਼ਿਲ੍ਹੇ ਦੀ ਟੀਮ ਲਈ ਚੋਣ ਹੋਈ। -ਪੱਤਰ ਪ੍ਰੇਰਕ