ਸਮਰਾਲਾ: ਸਕੂਲੀ ਖੇਡਾਂ ਵਿੱਚ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਦੇ ਅੰਡਰ-19 ਕ੍ਰਿਕਟ ਦੀ ਟੀਮ ਨੇ ਫਾਈਨਲ ਮੈਚ ਵਿੱਚ ਲਾਲਾ ਸਰਕਾਰੂ ਮੱਲ ਸਕੂਲ ਖੰਨਾ ਦੀ ਟੀਮ ਨੂੰ ਹਰਾ ਕੇ ਖੰਨਾ ਜ਼ੋਨ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਵਿਦਿਆਰਥੀਆਂ ਦੀ ਅਤੇ ਉਨ੍ਹਾਂ ਦੇ ਕੋਚਾਂ ਦੀ ਕਰੜੀ ਮਿਹਨਤ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਵੀ ਸਕੂਲ ਦਾ ਨਾਂ ਚਮਕਾ ਰਹੇ ਹਨ। ਕ੍ਰਿਕਟ ਟੀਮ ਨੇ ਇਹ ਮੈਚ ਕੋਚ ਰਮਨਦੀਪ ਸਿੰਘ ਕਾਹਲੋਂ ਅਤੇ ਡੀਪੀਈ ਗੁਰਵਿੰਦਰ ਸਿੰਘ ਦੀ ਸੰਯੁਕਤ ਅਗਵਾਈ ਵਿੱਚ ਖੇਡੇ। -ਪੱਤਰ ਪ੍ਰੇਰਕ