ਨਿੱਜੀ ਪੱਤਰ ਪ੍ਰੇਰਕ
ਖੰਨਾ, 20 ਅਪਰੈਲ
ਇਥੋਂ ਦੀ ਅਨਾਜ ਮੰਡੀ ਵਿੱਚ ਖੇਤੀਬਾੜੀ ਅਫ਼ਸਰ ਜਸਵਿੰਦਰਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠਾਂ ਕਿਸਾਨਾਂ ਨੂੰ ਪਾਣੀ ਬਚਾਉਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਅਫ਼ਸਰ ਕੁਲਵੰਤ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਝੋਨੇ ਨੂੰ ਵੱਟਾਂ ਰਾਹੀਂ ਲਗਾਉਣ ਦੀ ਤਕਨੀਕੀ ਨੁਕਤੇ ਦੱਸੇ। ਉਨ੍ਹਾਂ ਤਜਰਬੇਕਾਰ ਕਿਸਾਨਾਂ ਰਾਹੀਂ ਕੀਤੀ ਸਿੱਧੀ ਬਿਜਾਈ ਤੇ ਵੱਟਾਂ ਰਾਹੀਂ ਕੀਤੀ ਝੋਨੇ ਦੀ ਲਵਾਈ ਦੀ ਵੀਡੀਓ ਵੀ ਕਿਸਾਨਾਂ ਨਾਲ ਸਾਂਝੀ ਕੀਤੀ। ਅਫ਼ਸਰ ਸਿਰਤਾਜ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਕੀਟਨਾਸ਼ਕ ਖਰੀਦਣ ਸਮੇਂ ਪੱਕਾ ਬਿੱਲ ਜ਼ਰੂਰ ਲੈਣ।