ਪੱਤਰ ਪ੍ਰੇਰਕ
ਦੋਰਾਹਾ, 7 ਅਕਤੂਬਰ
ਇੱਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਸਵੱਛਤਾ ਮਿਸ਼ਨ ਤਹਿਤ ਮਹਾਤਮਾ ਗਾਂਧੀ ਨੈਸ਼ਨਲ ਕਾਉਂਸਲਿੰਗ ਆਫ ਰੂਰਲ ਐਜੂਕੇਸ਼ਨ ਵੱਲੋਂ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਪ੍ਰਿੰਸੀਪਲ ਡਾ. ਨਿਰਲੇਪ ਕੌਰ ਨੇ ਦੱਸਿਆ ਕਿ ਕਾਲਜ ਦੇ ਐੱਨ.ਐੱਸ.ਐੱਸ, ਐੱਨ.ਸੀ.ਸੀ, ਯੂਥ ਕਲੱਬ ਤੇ ਪ੍ਰੈੱਸ ਕਲੱਬ ਵੱਲੋਂ ਸਾਂਝੇ ਤੌਰ ’ਤੇ ਇਹ ਸੈਮੀਨਾਰ ਕਰਵਾਇਆ ਗਿਆ ਹੈ। ਇਸ ਦੌਰਾਨ ਰਾਜੇਸ਼ ਕੁਮਾਰ ਨੇ ਕਾਲਜ ਵਿਚ ਸਫ਼ਾਈ ਦਾ ਜਾਇਜ਼ਾ ਲੈਣ ਅਤੇ ਵਿਦਿਆਰਥੀਆਂ ਨੂੰ ਸਫਾਈ ਤੇ ਵਾਤਾਵਰਨ ਸੰਭਾਲ ਲਈ ਸਬੰਧੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਸੈਨੀਟੇਸ਼ਨ, ਪਾਣੀ ਦੀ ਸੰਭਾਲ, ਕੂੜੇ ਦੇ ਪ੍ਰਬੰਧਨ, ਊਰਜਾ ਦੀ ਸਹੀ ਵਰਤੋਂ ਅਤੇ ਕਾਲਜ ਦੇ ਆਲੇ ਦੁਆਲੇ ਨੂੰ ਹਰਿਆ ਭਰਿਆ ਰੱਖਣ ਲਈ ਨੁਕਤੇ ਦੱਸੇ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਾਤਾਵਰਨ ਸੰਭਾਲ ਸਮੇਂ ਦੀ ਲੋੜ ਹੈ। ਪ੍ਰਬੰਧਕ ਕਮੇਟੀ ਮੈਬਰਾਂ ਨੇ ਕਾਲਜ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।