ਖੰਨਾ: ਇਥੋਂ ਦੇ ਨੇੜਲੇ ਪਿੰਡ ਮਾਨੂੰਪੁਰ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ.ਰਵੀ ਦੱਤ ਦੀ ਅਗਵਾਈ ਹੇਠਾਂ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਸਬੰਧੀ ਸਟਾਫ਼ ਮੀਟਿੰਗ ਕੀਤੀ ਗਈ। ਡਾ.ਦੱਤ ਨੇ ਕਿਹਾ ਕਿ ਡੇਂਗੂ ਸਬੰਧੀ ਬਲਾਕ ਮਾਨੂੰਪੁਰ ਅਧੀਨ 6 ਰੇਪਿੰਡ ਰਿਸਪੋਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਆਪਣੇ ਆਪਣੇ ਖੇਤਰ ਵਿਚ ਡੇਂਗੂ ਤੋਂ ਬਚਾਅ ਲਈ ਕੰਮ ਕਰਨਗੀਆਂ। ਗੁਰਦੀਪ ਸਿੰਘ ਅਤੇ ਗੁਰਮਿੰਦਰ ਸਿੰਘ ਨੇ ਕਿਹਾ ਕਿ ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਸਾਵਧਾਨੀਆਂ ਵਰਤੀਆਂ ਜਾਣ। ਇਸ ਮੌਕੇ ਤਰਲੋਕ ਸਿੰਘ, ਮੋਹਨ ਸਿੰਘ, ਜਰਨੈਲ ਸਿੰਘ, ਬਲਜੀਤ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ