ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਫਰਵਰੀ
ਥਾਣਾ ਹੈਬੋਵਾਲ ਦੇ ਇਲਾਕੇ ਜੋਸ਼ੀ ਨਗਰ ਵਿੱਚ ਹਥਿਆਰਬੰਦ ਲੋਕਾਂ ਵੱਲੋਂ ਇਕ ਘਰ ’ਤੇ ਹਮਲਾ ਕਰ ਕੇ ਇੱਟਾਂ, ਰੋੜੇ ਅਤੇ ਬੋਤਲਾਂ ਚਲਾ ਕੇ ਹਵਾ ਵਿਚ ਗੋਲੀਆਂ ਵੀ ਚਲਾਈਆਂ ਗਈਆਂ। ਇਸ ਸਬੰਧੀ ਲਖਵਿੰਦਰ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਹੈ ਕਿ ਉਹ ਅਤੇ ਉਸ ਦਾ ਲੜਕਾ ਘਰ ਵਿੱਚ ਹੀ ਹਾਜ਼ਰ ਸਨ ਤਾਂ ਪੁਰਾਣੀ ਰੰਜਿਸ਼ ਕਾਰਨ ਹੈਬੋਵਾਲ ਰਹਿੰਦੇ 19-12 ਜਣੇ ਹਥਿਆਰਬੰਦ ਹੋ ਕੇ ਘਰ ਆਏ ਹਮਲਾਵਰਾਂ ਨੇ ਇੱਟਾਂ, ਰੋੜੇ ਸੁੱਟਦਿਆਂ ਹਵਾ ਵਿਚ ਗੋਲੀਆਂ ਵੀ ਚਲਾਈਆਂ।
ਜਾਂਚ ਅਧਿਕਾਰੀ ਪਿਆਰਾ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਹੈਬੋਵਾਲ ਵਾਸੀ ਘੁੱਗੀ, ਰੋਜ਼ੀ, ਹੈਪੀ, ਬਿੱਲਾ, ਭਾਨੂ, ਕੇਬੀ, ਪ੍ਰਸ਼ਾਂਤ ਕੁਮਾਰ, ਕਾਲੀ, ਗੋਰੀ, ਰੋਹਿਤ ਤੇ ਇਕ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।