ਲੁਧਿਆਣਾ: ਥਾਣਾ ਦੁੱਗਰੀ ਦੀ ਪੁਲੀਸ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਘਰ ਦੇ ਬਾਹਰ ਖੜ੍ਹੇ ਵਾਹਨਾਂ ਦੀ ਭੰਨ-ਤੋੜ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਛੋਟੀ ਜਵੱਦੀ ਵਾਸੀ ਦੀਪਕ ਕੁਮਾਰ ਦੇ ਘਰ ’ਤੇ ਕਰਨ ਵਾਸੀ ਜਵੱਦੀ ਕਲਾਂ, ਅਭੀਸ਼ੇਕ ਕੁਮਾਰ ਵਾਸੀ ਬਸੰਤ ਨਗਰ, ਸਿਮਰਨਜੀਤ ਸਿੰਘ ਵਾਸੀ ਸ਼ਾਲੀਮਾਰ ਪਾਰਕ ਅਤੇ 15-16 ਜਣਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਕਿਰਪਾਨਾਂ, ਬੋਤਲਾਂ ਅਤੇ ਇੱਟਾਂ ਰੋੜਿਆਂ ਨਾਲ ਲੈੱਸ ਸਨ। ਉਨ੍ਹਾਂ ਨੇ ਘਰ ਵਿੱਚ ਖੜ੍ਹੇ ਮੋਟਰਸਾਈਕਲ ਅਤੇ ਬਿਜਲੀ ਮੀਟਰ ਦੇ ਬਕਸੇ ਨੂੰ ਨੁਕਸਾਨ ਪਹੁੰਚਾਇਆ। ਜਾਂਦੇ ਹੋਏ ਉਹ ਘਰ ਬਾਹਰ ਖੜ੍ਹੇ ਵਾਹਨਾਂ ਦੀ ਵੀ ਭੰਨ ਤੋੜ ਕਰਦਿਆਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਕੇਸ ਦਰਜ ਕਰਨ ਮਗਰੋਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ