ਦੇਵਿੰਦਰ ਸਿੰਘ ਜੱਗੀ
ਪਾਇਲ, 22 ਅਪਰੈਲ
ਇਥੇ ਆਜ਼ਾਦ ਚੋਣ ਲੜ ਚੁੱਕੇ ਗੁਰਦੀਪ ਸਿੰਘ ਕਾਲੀ ਨੇ ਪਿੰਡ ਰਾਮਪੁਰ ਦੇ ਨੌਜਵਾਨ ਸਰਨਦੀਪ ਸਿੰਘ ਸਰਨਾ ਨੂੰ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਘੇਰ ਕੇ ਕੁੱਟਣ ਅਤੇ ਜਾਤੀ ਪ੍ਰਤੀ ਗਾਲਾਂ ਕੱਢਣ ਦੇ ਮਾਮਲੇ ’ਚ ਪੀੜਤ ਧਿਰ ਨੂੰ ਇਨਸਾਫ ਦਿਵਾਉਣ ਲਈ ਡੀਐੱਸਪੀ ਪਾਇਲ ਨੂੰ ਮਿਲੇ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਲੀ ਨੇ ਕਿਹਾ ਕਿ ਸਾਬਕਾ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਜਿਸਨੂੰ ਕਿ ਦਲਿਤ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਵੋਟ ਵੀ ਪਾਈ ਹੈ ਉਨ੍ਹਾਂ ਦਾ ਇਸ ਮਾਮਲੇ ਵਿੱਚ ਚੁੱਪ ਰਹਿਣਾ ਮੰਦਭਾਗਾ ਹੈ। ਹੱਕ ਸੱਚ ਅਵਾਜ਼ ਜਥੇਬੰਦੀ ਦੇ ਪੰਜਾਬ ਪ੍ਰਧਾਨ ਮੇਘਵਾਲ ਨੇ ਕਿਹਾ ਹੈ ਕਿ ਵੋਟਾਂ ਤੋਂ ਪਹਿਲਾਂ ਹਲਕਾ ਵਿਧਾਇਕ ਵੱਲੋਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ 7 ਦਿਨ ਦੇ ਅੰਦਰ-ਅੰਦਰ ਜਾਤੀ ਪ੍ਰਤੀ ਗਾਲੀ ਗਲੋਚ ਕਰਨ ਅਤੇ ਲਗਾਤਾਰ ਧਮਕੀਆਂ ਦੇਣ ਸਬੰਧੀ ਕੋਈ ਕਾਰਵਾਈ ਨਾ ਕੀਤੀ ਤਾਂ ਹਲਕਾ ਵਿਧਾਇਕ ਦਾ ਦਫ਼ਤਰ ਘੇਰ ਲਿਆ ਜਾਵੇਗਾ।