ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਨਵੰਬਰ
ਥਾਣਾ ਕੂੰਮਕਲਾਂ ਦੀ ਪੁਲੀਸ ਨੇ ਚੋਰੀ ਕੀਤੇ ਮੋਟਰ ਪੰਪ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਸੋਮ ਨਾਥ ਨੇ ਦੱਸਿਆ ਹੈ ਕਿ ਪਿੰਡ ਸ਼ੇਰੀਆ ਵਾਸੀ ਗੁਰਪ੍ਰੀਤ ਸਿੰਘ ਰਾਤ ਨੂੰ ਸੌਂ ਰਿਹਾ ਸੀ ਤਾਂ ਵਿਹੜੇ ਵਿੱਚ ਖੜਕਾ ਹੋਣ ’ਤੇ ਉਸ ਨੇ ਉਠ ਕੇ ਦੇਖਿਆ ਤਾਂ ਪਿੰਡ ਦਾ ਹੀ ਕਮਲਜੀਤ ਸਿੰਘ ਉਰਫ਼ ਆਂਨੀ ਉਸ ਦੀ ਪਾਣੀ ਵਾਲੀ ਮੋਟਰ ਚੋਰੀ ਕਰ ਰਿਹਾ ਸੀ ਜੋ ਉਸ ਨੂੰ ਦੇਖ ਕੇ ਮੋਟਰ ਚੁੱਕ ਕੇ ਕੰਧ ਉਪਰੋਂਂ ਛਾਲ ਮਾਰ ਕੇ ਭੱਜ ਗਿਆ। ਉਸ ਨੇ ਉਸ ਨੂੰ ਫੜਨ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਉਹ ਉਸ ਦੇ ਹੱਥ ਨਾ ਆਇਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਉਸ ਨੂੰ ਗ੍ਰਿਫ਼ਤਾਰ ਕਰਕੇ ਮੋਟਰ ਪੰਪ ਬਰਾਮਦ ਕਰ ਲਈ ਹੈ।