ਲੁਧਿਆਣਾ: ਥਾਣਾ ਦਰੇਸੀ ਦੀ ਪੁਲੀਸ ਨੇ ਦੋ ਜਣਿਆਂ ਨੂੰ ਚੋਰੀ ਕੀਤੇ ਲੋਹੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਿੰਦਰਾ ਕਲੋਨੀ ਵਾਸੀ ਸੋਨੂੰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਸੰਤੋਖ ਨਗਰ ਚਿੱਟੀ ਕੋਠੀ ਵਿੱਚ ਦੁਕਾਨ ਹੈ ਜਿਸਦੇ ਸ਼ਟਰ ਦਾ ਐਂਗਲ ਦੁਕਾਨ ਦੇ ਬਾਹਰ ਪਿਆ ਸੀ ਜੋ ਚੋਰੀ ਹੋ ਗਿਆ ਹੈ। ਥਾਣੇਦਾਰ ਓਮ ਪ੍ਰਕਾਸ਼ ਵੱਲੋਂ ਕੀਤੀ ਗਈ ਤਫਤੀਸ਼ ਦੌਰਾਨ ਲਵਪ੍ਰੀਤ ਸਿੰਘ ਵਾਸੀ ਅਮਨ ਨਗਰ ਅਤੇ ਵਿੱਕੀ ਵਾਸੀ ਪਿੰਡ ਭੋਰਾ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਕੀਤਾ ਲੋਹਾ ਬਰਾਮਦ ਕਰ ਲਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ