ਨਿਜੀ ਪੱਤਰ ਪ੍ਰੇਰਕ
ਲੁਧਿਆਣਾ, 1 ਫਰਵਰੀ
ਪੁਲੀਸ ਨੇ ਗੁਰੂ ਤੇਗ ਬਹਾਦਰ ਨਗਰ ਵਾਸੀ ਉਪਿੰਦਰਪਾਲ ਸਿੰਘ ਨੂੰ ਸਕੂਟਰ ਸਵਾਰ ਭੈਣ-ਭਰਾ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ ਜਦ ਕਿ ਉਸ ਦੇ ਦੂਜੇ ਸਾਥੀ ਹਰਪ੍ਰੀਤ ਸਿੰਘ ਦੀ ਪੁਲੀਸ ਵਲੋਂ ਭਾਲ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਸੁਭਾਸ਼ ਰਾਜ ਨੇ ਦੱਸਿਆ ਹੈ ਕਿ ਫੋਕਲ ਪੁਆਇੰਟ ਵਾਸੀ ਰਾਹੁਲ ਕੁਮਾਰ ਐਕਟਿਵਾ ਸਕੂਟਰ ’ਤੇ ਆਪਣੀ ਭੈਣ ਨੂੰ ਟਿਊਸ਼ਨ ਛੱਡਣ ਜਾ ਰਿਹਾ ਸੀ ਤਾਂ ਉਪਿੰਦਰਪਾਲ ਸਿੰਘ ਨੇ ਤੇਜ਼ ਰਫ਼ਤਾਰ ਨਾਲ ਆਪਣਾ ਐਕਟਿਵਾ ਸਕੂਟਰ ਉਨ੍ਹਾਂ ਵਿਚ ਮਾਰਿਆ ਜਿਸ ’ਤੇ ਰਾਹੁਲ ਕੁਮਾਰ ਨੇ ਇਤਰਾਜ਼ ਪ੍ਰਗਟ ਕੀਤਾ ਤਾਂ ਉਪਿੰਦਰਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਬੈਲਟਾਂ ਨਾਲ ਭੈਣ ਭਰਾ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।ਪੁਲੀਸ ਵੱਲੋਂ ਕੇਸ ਦਰਜ ਕਰਨ ਉਪਰੰਤ ਉਪਿੰਦਰਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।