ਲੁਧਿਆਣਾ : ਥਾਣਾ ਮਾਡਲ ਟਾਊਨ ਦੇ ਇਲਾਕੇ ਵਿਚ ਤਿੰਨ ਹਥਿਆਰਬੰਦ ਨੌਜਵਾਨ ਇਕ ਵਿਅਕਤੀ ਨੂੰ ਲੁੱਟ ਕੇ ਫ਼ਰਾਰ ਹੋ ਗਏ। ਸਤਿਕਾਰ ਨਗਰ ਵਾਸੀ ਨਾਜ਼ਮ ਸਲਮਾਨੀ ਨੇ ਦੱਸਿਆ ਹੈ ਕਿ ਰਾਤ ਬਾਰਾਂ ਵਜੇ ਦੇ ਕਰੀਬ ਉਹ ਦੀਪ ਹਸਪਤਾਲ ਜਾ ਰਿਹਾ ਸੀ ਤਾਂ ਮਾਡਲ ਟਾਊਨ ਸਥਿਤ ਕਾਰ ਬਾਜ਼ਾਰ ਸ਼ਰਾਬ ਦੇ ਠੇਕੇ ਕੋਲ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਸਨੂ ੰ ਰੋਕ ਲਿਆ ਅਤੇ ਹਥਿਆਰ ਦਿਖਾ ਕੇ ਉਸ ਦਾ ਮੋਬਾਈਲ ਫੋਨ, ਨਕਦੀ ਅਤੇ ਡਰਾਈਵਿੰਗ ਲਾਇਸੈਂਸ ਖੋਹ ਕੇ ਫ਼ਰਾਰ ਹੋ ਗਏ। ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ