ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ ਸਿੰਘ ਕੈੜਾ ਨੇ ਆਲ ਇੰਡੀਆ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਲਾਲ ਜੀ ਦੇਸਾਈ ਦੀ ਪ੍ਰਵਾਨਗੀ ਨਾਲ ਸੂਬਾ ਪੱਧਰੀ ਸੇਵਾ ਦਲ ਦੀ ਕਾਰਜਕਾਰਨੀ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਅੱਜ ਇੱਥੇ ਉਨ੍ਹਾਂ ਦੱਸਿਆ ਕਿ ਹਰਦੇਵ ਸਿੰਘ ਚਾਹਲ, ਓਮ ਪ੍ਰਕਾਸ਼ ਖਿਚੀ ਅਤੇ ਇਕਬਾਲ ਸਿੰਘ ਨੂੰ ਸੂਬਾ ਸਕੱਤਰ, ਸੰਜੀਵ ਬਾਂਸਲ, ਸੁਸ਼ੀਲ ਕੁਮਾਰ ਬਾਂਸਲ ਅਤੇ ਕਿਰਨ ਪ੍ਰਤਾਪ ਸਿੰਘ ਨੂੰ ਸੂਬਾ ਸੰਯੁਕਤ ਸਕੱਤਰ, ਗੋਪਾਲ ਗਰਗ ਅਤੇ ਡਾ. ਜਗੀਰ ਸਿੰਘ ਨੂੰ ਜਨਰਲ ਸਕੱਤਰ, ਜਗੀਰ ਸਿੰਘ, ਜਸਵਿੰਦਰ ਸਿੰਘ ਕੋਹਲੀ, ਰਣਜੀਤ ਬੱਬਰ, ਨਵੀਨ ਕੁਮਾਰ, ਪ੍ਰਿੰਸ ਬਹਿਲ, ਰਾਜੂ ਚੌਧਰੀ, ਚਿੰਟੂ ਅਰੋੜਾ, ਧਰਮਿੰਦਰ ਸਿੰਘ, ਅਵਤਾਰ ਸਿੰਘ ਅਤੇ ਮੋਹਨ ਸਿੰਘ ਨੂੰ ਸਕੱਤਰ, ਗੁਰਮੇਲ ਸਿੰਘ ਬਰਾੜ ਨੂੰ ਝੰਡਾ ਇੰਚਾਰਜ, ਇੰਦਰਜੀਤ ਸਿੰਘ, ਬਲਦੀਪ ਬੱਲ, ਦਰਸ਼ਨ ਸਿੰਘ ਚੀਮਾ, ਸਤੀਸ਼ ਬਾਲੀ, ਗੁਰਦੀਪ ਸਿੰਘ, ਡਾ ਸੋਹਣ ਲਾਲ ਸੋਨੀ, ਰਾਜ ਕੁਮਾਰ ਚੌਹਾਨ, ਗੁਰਮੇਲ ਸਿੰਘ ਲਖਾਰੀ, ਹਰਸ਼ ਜੋਸ਼ੀ, ਗੁਰਜੰਟ ਸਿੰਘ ਬਰਾੜ ਅਤੇ ਰਾਮ ਸਿੰਘ ਬਰਾੜ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ।