ਖੇਤਰੀ ਪ੍ਰਤੀਿਨਧ
ਲੁਧਿਆਣਾ, 12 ਮਾਰਚ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨਸੂਰਾਂ ਵਿੱਚ ਹੋਏ ਸਮਾਗਮ ਵਿਚ ਸਕੂਲ ਦਾ ਸਾਲਾਨਾ ਮੈਗਜ਼ੀਨ ‘ਚਾਨਣ ਰਿਸ਼ਮਾਂ’ ਰਿਲੀਜ਼ ਕੀਤਾ ਗਿਆ । ਸਮਾਗਮ ਦੀ ਸ਼ੁਰੂਆਤ ਸਕੂਲ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਨਾਲ਼ ਕੀਤੀ ਗਈ ਅਤੇ ਅਰਦਾਸ ਉਪਰੰਤ ਮੈਗਜ਼ੀਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਾਹਿਤਕ ਚਿਣਗ ਲਾਉਣ ਲਈ ਇਸ ਤਰ੍ਹਾਂ ਦੇ ਉਪਰਾਲੇ ਬੇਹੱਦ ਜ਼ਰੂਰੀ ਹਨ। ਰਸਾਲੇ ਦੇ ਸੰਪਾਦਕ ਲੈਕਚਰਾਰ ਹਰਜੀਤ ਸਿੰਘ ਰਤਨ ਨੇ ਕਿਹਾ ਕਿ ਇਹ ਮੈਗਜ਼ੀਨ ਬੱਚਿਆਂ ਦੀਆਂ ਕੋਮਲ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਤੇ ਕੋਮਲ ਕਲਮਾਂ ਨੂੰ ਇਸ ਤਰ੍ਹਾਂ ਦੇ ਮੈਗਜ਼ੀਨਾਂ ਰਾਹੀਂ ਵਧੀਆ ਮੰਚ ਪ੍ਰਦਾਨ ਕੀਤਾ ਜਾ ਸਕਦਾ ਹੈ । ਇਸ ਮੌਕੇ ਲੈਕਚਰਾਰ ਮੰਜੂ ਸ਼ਰਮਾ, ਕਮਲਜੀਤ ਕੌਰ, ਰੇਨੂੰ ਮਦਾਨ, ਬਲਵਿੰਦਰ ਕੌਰ, ਨਰਿੰਦਰ ਕੌਰ, ਰੰਜਨ ਕੌਰ, ਨਵਪ੍ਰੀਤ ਸਿੰਘ, ਮਨੀ ਅਹੂਜਾ ਮਨਿੰਦਰ ਕੌਰ, ਜਸਪਾਲ ਕੌਰ, ਰਵਿੰਦਰ ਕੌਰ ਹਾਜ਼ਰ ਸਨ ।