ਲੁਧਿਆਣਾ (ਖੇਤਰੀ ਪ੍ਰਤੀਨਿਧ): ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਲੁਧਿਆਣਾ) ਦੀ ਮੀਟਿੰਗ ਜਥੇਬੰਦਕ ਮੁਖੀ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਸਥਾਨਕ ਜ਼ੋਨ ਦਫਤਰ ਵਿੱਚ ਹੋਈ। ਮੀਟਿੰਗ ਦੌਰਾਨ ਤਹਿ ਕੀਤਾ ਗਿਆ ਕਿ ਰਾਸ਼ਟਰਵਾਦ ਦੇ ਨਾਂ ਹੇਠ ਦੇਸ਼ ਵਿੱਚ ਫਿਰਕਾਪ੍ਰਸਤੀ ਤੇ ਫਾਸ਼ੀਵਾਦੀ ਰੁਝਾਨ ਪੈਦਾ ਕਰ ਰਹੀਆਂ ਤਾਕਤਾਂ ਦੇ ਲੋਕ ਵਿਰੋਧੀ ਮਨਸੂਬਿਆਂ ਖ਼ਿਲਾਫ਼ ਲੋਕਾਂ ਨੂੰ ਸਿੱਖਿਅਤ ਕਰਨ ਲਈ ਮੁਹਿੰਮ ਵਿੱਢੀ ਜਾਵੇਗੀ। ਸੁਸਾਇਟੀ ਦੀਆਂ ਸੁਧਾਰ ਅਤੇ ਮਾਲੇਰਕੋਟਲਾ ਇਕਾਈਆਂ ਦੇ ਖੇਤਰਾਂ ਵਿੱਚ ਜੁਲਾਈ, ਅਗਸਤ ਦੌਰਾਨ ਦੋ ਕਨਵੈਨਸ਼ਨਾਂ ਕਰਨਾ ਤਹਿ ਕੀਤਾ ਗਿਆ। ਇਸ ਮੌਕੇ ਤਰਕਸ਼ੀਲ ਮੈਗਜ਼ੀਨ ਦਾ ਨਵਾਂ ਅਗਸਤ-ਸਤੰਬਰ ਅੰਕ ਵੀ ਜਾਰੀ ਕੀਤਾ ਗਿਆ।