ਪੱਤਰ ਪ੍ਰੇਰਕ
ਮਾਛੀਵਾੜਾ, 7 ਜੂਨ
ਇਥੇ ਸਰਹਿੰਦ ਨਹਿਰ ਕਿਨਾਰਿਉਂ ਇੱਕ ਵਿਅਕਤੀ ਮ੍ਰਿਤਕ ਮਿਲਿਆ ਜਿਸ ਦੀ ਪਹਿਚਾਣ ਨਾ ਹੋ ਸਕੀ। ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਕਿਸੇ ਨੇ ਪੁਲੀਸ ਨੂੰ ਸੂਚਨਾ ਦਿੱਤੀ ਕਿ ਨਹਿਰ ਕਿਨਾਰੇ ਖੇਤਾਂ ਵਿਚ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਪੁਲੀਸ ਵਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਗਈ ਤਾਂ ਉਸ ਕੋਲੋਂ ਅਜਿਹਾ ਕੋਈ ਵੀ ਦਸਤਾਵੇਜ਼ ਨਾ ਮਿਲਿਆ ਜਿਸ ਦੀ ਪਹਿਚਾਣ ਹੋ ਸਕੇ। ਮੁੱਢਲੀ ਜਾਂਚ ਦੌਰਾਨ ਉਸ ਦੇ ਸਰੀਰ ’ਤੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਮਿਲਿਆ ਜਿਸ ਕਾਰਨ ਇਹ ਮੌਤ ਕੁਦਰਤੀ ਲੱਗਦੀ ਹੈ। ਥਾਣਾ ਮੁਖੀ ਅਨੁਸਾਰ ਇਸ ਵਿਅਕਤੀ ਦੀ ਉਮਰ ਕਰੀਬ 50 ਤੋਂ 55 ਸਾਲ ਹੈ।