ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਮਾਰਚ
ਖਾਲਸਾ ਕਾਲਜ ਫਾਰ ਵਿਮੈਨ, ਸਿਵਲ ਲਾਈਨਜ਼ ਦੇ ਪੋਸਟ ਗਰੈਜੂਏਟ ਕਾਮਰਸ ਅਤੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਇੱਕ ਅੰਤਰ-ਕਾਲਜ ਮੁਕਾਬਲਾ ‘ਕੋਮਰਸੀਓ ਫੇਟ-2023’ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸੂਬੇ ਦੇ 21 ਕਾਲਜਾਂ ਨੇ ਹਿੱਸਾ ਲਿਆ। ਕਾਮਰਸ ਅਤੇ ਕੰਪਿਊਟਰ ਸਾਇੰਸ ਵਿਭਾਗ ਅਧੀਨ ਵਿਦਿਆਰਥੀਆਂ ਨੇ ਬੱਗ ਹੰਟਰ, ਲੋਗੋ ਡਿਜ਼ਾਈਨਿੰਗ, ਵੈੱਬਸਾਈਟ ਡਿਜ਼ਾਈਨਿੰਗ, ਟੈਕ ਟੈਂਗਲ, ਕੋਡ-ਏ-ਥਾਨ, ਪਿਕਸਲ ਆਰਟਜ਼ ਅਤੇ ਕਾਮਰਸ ਫੇਸ ਪੇਂਟਿੰਗ, ਫੂਡ ਕਰਾਫਟਿੰਗ, ਬਿਜ਼ਨਸ ਟਾਕਥਾਨ, ਕੰਟਰਾਕੀਨੋਜ਼ ਆਦਿ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਇਸ ਅੰਤਰ-ਕਾਲਜ ਮੁਕਾਬਲੇ ਵਿੱਚ ਨਿਰਦੋਸ਼ ਸਕੂਲ ਦੀ ਚੇਅਰਪਰਸਨ ਅਲਕਾ ਛਾਬੜਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਤੋਂ ਡਾ. ਐਸਐਸ ਭੋਗਲ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਭੋਗਲ ਨੇ ਵਿਦਿਆਰਥੀਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ ਨੇ ਦੋਵੇਂ ਵਿਭਾਗਾਂ ਦੇ ਮੁਖੀਆਂ ਨੂੰ ਵਧੀਆ ਪ੍ਰੋਗਰਾਮ ਉਲੀਕਣ ਲਈ ਵਧਾਈ ਦਿੱਤੀ।