ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਅਕਤੂਬਰ
ਪੀਸੀਟੀਈ ਵਿੱਚ ‘ਪੀਸੀਟੀਈ ਮਿਸਟਰ ਐਂਡ ਮਿਸ-2022’ ਮੁਕਾਬਲੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਿਰ ਮਿਸਟਰ ਜਦਕਿ ਮਨਸ਼ਾ ਸ਼ਰਮਾ ਦੇ ਸਿਰ ਮਿਸ ਪੀਸੀਟੀਈ ਦਾ ਤਾਜ ਸਜਾਇਆ ਗਿਆ। ਇਨ੍ਹਾਂ ਦੋਵਾਂ ਨੂੰ 35-35 ਹਜ਼ਾਰ ਰੁਪਏ ਨਕਦ ਇਨਾਮ ਵਜੋਂ ਮਿਲੇ। ਇਸ ਪੂਰੇ ਮੁਕਾਬਲੇ ਵਿੱਚ 1.25 ਲੱਖ ਰੁਪਏ ਦੇ ਇਨਾਮ ਵੰਡੇ ਗਏ। ਇਸ ਤੋਂ ਇਲਾਵਾ ਕਰਨ ਭੱਠਲ ਅਤੇ ਇਸ਼ਪ੍ਰੀਤ ਕੌਰ ਫਸਟ ਰਨਰਅੱਪ, ਜੋਸ਼ੂਆ ਅਤੇ ਪ੍ਰਭਲੀਨ ਕੌਰ ਸੈਕਿੰਡ ਰਨਰਅੱਪ, ਜੋਸ਼ੂਆ ਤੇ ਅਕਾਂਕਸ਼ਾ ਮਿਸਟਰ ਤੇ ਮਿਸ ਪ੍ਰਸਨੈਲਟੀ, ਗੌਰਵ ਬਰਾੜ ਅਤੇ ਇਸ਼ਪ੍ਰੀਤ ਕੌਰ ਨੇ ਮਿਸਟਰ ਤੇ ਮਿਸ ਫਿਟਨਸ ਦੇ ਖਿਤਾਬ ਜਿੱਤੇ।