ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਜੁਲਾਈ
ਮੂਲ ਨਿਵਾਸੀ ਸਾਥੀਆਂ ਵੱਲੋਂ ਅੰਬੇਡਕਰ ਸੰਘ ਨਾਮ ਦਾ ਸੰਗਠਨ ਬਣਾਉਣ ਦਾ ਐਲਾਨ ਕਰਦਿਆਂ ਸਰਬਸੰਮਤੀ ਨਾਲ ਸੇਵਾਮੁਕਤ ਬੀਪੀਈਓ ਸ਼ੇਰ ਸਿੰਘ ਛਿੱਬੜ ਨੂੰ ਚੇਅਰਮੈਨ ਅਤੇ ਸੋਹਣ ਸਿੰਘ ਖੋਖਰ ਨੂੰ ਪ੍ਰਧਾਨ ਬਣਾਇਆ ਗਿਆ ਹੈ। ਚੰਡੀਗੜ੍ਹ ਰੋਡ ਸਥਿਤ ਜੀਕੇ ਅਸਟੇਟ ਨੇੜੇ ਹੋਈ ਇਕੱਤਰਤਾ ਦੌਰਾਨ ਸਮੂਹ ਸਾਥੀਆਂ ਵੱਲੋਂ ਵਿਚਾਰ ਚਰਚਾ ਉਪਰੰਤ ਪੰਜਾਬ ਸਰਕਾਰ ਵੱਲੋਂ ਰਿਜ਼ਰਵੇਸ਼ਨ ਖਤਮ ਕਰਨ ਲਈ ਚੱਲੀਆਂ ਜਾ ਰਹੀਆ ਚਾਲਾਂ ਖ਼ਿਲਾਫ਼ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਸ ਮੌਕੇ ਵੀਰ ਸਿੰਘ ਸੰਗੋਵਾਲ ਨੂੰ ਜਨਰਲ ਸਕੱਤਰ, ਧੰਨਾ ਸਿੰਘ ਸਵੱਦੀ ਨੂੰ ਸਰਪ੍ਰਸਤ, ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮੀਡੀਆ ਇੰਚਾਰਜ, ਸਰਬਜੀਤ ਸਿੰਘ ਚੌਕੀਮਾਨ, ਬਾਬਾ ਚਮਕੌਰ ਸਿੰਘ ਅਤੇ ਕੁਲਦੀਪ ਸਿੰਘ ਮੁਹਾਲੀ ਨੂੰ ਮੀਤ ਪ੍ਰਧਾਨ, ਬੂਟਾ ਸਿੰਘ ਕੁਹਾੜਾ ਸੰਯੁਕਤ ਪ੍ਰੈਸ ਸਕੱਤਰ, ਜਸਵੀਰ ਸਿੰਘ ਸੰਯੁਕਤ ਸਕੱਤਰ, ਗੁਰਦੇਵ ਸਿੰਘ ਭੰਗੂ ਖਜ਼ਾਨਚੀ, ਅਮਨਦੀਪ ਸਿੰਘ ਖੋਖਰ ਕਾਨੂੰਨੀ ਸਲਾਹਕਾਰ, ਕੁਲਦੀਪ ਸਿੰਘ ਸੰਯੁਕਤ ਖਜ਼ਾਨਚੀ, ਅਮਰ ਚੰਦ ਮੀਤ ਪ੍ਰਧਾਨ ਅਤੇ ਸਿਕੰਦਰ ਸਿੰਘ ਨੂੰ ਮੁੱਖ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ।