ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ 21-40, 41-50 ਅਤੇ 50 ਸਾਲ ਤੋਂ ਉਪਰ ਉਮਰ ਵਰਗ ਦੇ ਮੁਕਾਬਲੇ ਹੋਏ। ਲੜਕੀਆਂ ਦੇ 45 ਕਿਲੋਗ੍ਰਾਮ ਵੇਟ ਲਿਫਟਿੰਗ ਮੁਕਾਬਲੇ ’ਚ ਅਮਨਦੀਪ ਕੌਰ ਅਤੇ ਲੜਕਿਆਂ ਦੇ 81 ਕਿਲੋਗ੍ਰਾਮ ਭਾਰ ਵਰਗ ’ਚ ਮਨੀਸ਼ ਕੁਮਾਰ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਨਤੀਜਿਆਂ ਅਨੁਸਾਰ ਲੜਕੀਆਂ ਦੇ 45 ਕਿਲੋਗ੍ਰਾਮ ਭਾਰ ਵਰਗ ’ਚ ਅਮਨਦੀਪ ਕੌਰ, 49 ਕਿਲੋਗ੍ਰਾਮ ਵਿੱਚੋਂ ਪੂਨਮ, 64 ਕਿਲੋਗ੍ਰਾਮ ਵਿੱਚ ਪ੍ਰਵੀਨ ਕੌਰ, 76 ਕਿਲੋਗ੍ਰਾਮ ਵਿੱਚੋਂ ਮਨਪ੍ਰੀਤ ਕੌਰ, 87 ਕਿਲੋਗ੍ਰਾਮ ਵਿੱਚ ਲਵਲੀਨ ਕੌਰ ਅਤੇ 87 ਕਿਲੋਗ੍ਰਾਮ ਭਾਰ ਤੋਂ ਵੱਧ ਵਰਗ ’ਚ ਨਰਿੰਦਰ ਕੌਰ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਇਸੇ ਤਰ੍ਹਾਂ ਲੜਕਿਆਂ ਦੇ 81 ਕਿਲੋਗ੍ਰਾਮ ਭਾਰ ਵਰਗ ਚ ਮਨੀਸ਼ ਕੁਮਾਰ, 89 ਕਿਲੋਗ੍ਰਾਮ ’ਚ ਅਭਿਜੀਤ ਭਾਡੇ, 96 ਕਿਲੋਗ੍ਰਾਮ ’ਚ ਮਨਿੰਦਰ ਸਿੰਘ, 109 ਕਿਲੋਗ੍ਰਾਮ ’ਚ ਰਾਜਵੀਰ ਸਿੰਘ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਹਾਕੀ ਲੜਕਿਆਂ ਅੰਡਰ-21 ਤੋਂ 40 ਸਾਲ ਵਰਗ ਵਿੱਚ ਸੰਡੇ ਮੋਰਨਿੰਗ ਕਲੱਬ ਲੁਧਿਆਣਾ ਨੇ ਛੱਜਾਵਾਲ ਦੀ ਟੀਮ ਨੂੰ 2-1 ਨਾਲ ਅਤੇ ਸੁਧਾਰ ਦੀ ਟੀਮ ਨੇ ਅਕਾਲਗੜ੍ਹ ਦੀ ਟੀਮ ਨੂੰ 2-0 ਨਾਲ ਮਾਤ ਦਿੱਤੀ। ਸਾਫਟਬਾਲ ’ਚ ਲੜਕੀਆਂ ਦੇ 21-40 ਉਮਰ ਵਰਗ ਦੇ ਫਾਈਨਲ ਮੁਕਾਬਲਿਆਂ ਵਿੱਚ ਕੋਚਿੰਗ ਸੈਂਟਰ ਮੱਲਾ ਦੀ ਟੀਮ ਨੇ ਪਹਿਲਾ, ਗੁਰੂ ਹਰਿਕ੍ਰਿਸ਼ਨ ਸਾਹਿਬ ਕਲੱਬ ਨੇ ਦੂਜਾ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਮਾਡਲ ਟਾਊਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।