ਲੁਧਿਆਣਾ: ਥਾਣਾ ਟਿੱਬਾ ਦੇ ਇਲਾਕੇ ਗੁਰੂ ਤੇਗ ਬਹਾਦਰ ਕਲੋਨੀ ਵਿੱਚ 9-10 ਵਿਅਕਤੀ ਡਿਊਟੀ ’ਤੇ ਤਾਇਨਾਤ ਇੱਕ ਮੁਲਾਜ਼ਮ ਦੀ ਕੁੱਟਮਾਰ ਕਰਕੇ ਉਸ ਦਾ ਮੋਬਾਈਲ ਅਤੇ ਮੋਟਰਸਾਈਕਲ ਖੋਹ ਕੇ ਲੈ ਗਏ। ਇਸ ਸਬੰਧੀ ਮੁਹੱਲਾ ਅਟੱਲ ਨਗਰ ਬਸਤੀ ਜੋਧੇਵਾਲ ਵਾਸੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਡਿਊਟੀ ਦੇ ਸਬੰਧ ਵਿੱਚ ਨੇੜੇ ਸੈਟਰਲ ਜੇਲ੍ਹ ਮੌਜੂਦ ਸੀ ਤਾਂ ਥਾਣੇਦਾਰ ਗੁਰਦੀਪ ਸਿੰਘ ਦੀ ਇਤਲਾਹ ’ਤੇ ਉਹ ਕੂੜਾ ਡੰਪ ਦੇ ਪਿਛਲੇ ਪਾਸੇ ਗੁਰੂ ਤੇਗ ਬਹਾਦਰ ਕਲੋਨੀ ਪਾਸ ਪੁੱਜਾ ਤਾਂ ਸੋਨੂੰ ਕੁਮਾਰ, ਉਸ ਦੇ ਪਿਤਾ ਹੀਰਾ ਲਾਲ, ਮਾਤਾ ਸੰਜੋਦੇਵੀ, ਓਮ ਪ੍ਰਕਾਸ਼ ਉਰਫ਼ ਓਮ, ਅਜੇ ਉਰਫ਼ ਰਾਜਾ, ਵਿਕਾਸ ਕੁਮਾਰ ਉਰਫ਼ ਵਿਕਾਸ ਅਤੇ 3-4 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਤੇ ਕੁੱਟਮਾਰ ਮਗਰੋਂ ਉਸ ਦਾ ਮੋਟਰਸਾਈਕਲ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ