ਜਗਰਾਉਂ: ਲਾਵਾਰਸ ਹਾਲਤ ’ਚ ਮਿਲੇ ਨਵਜੰਮੇ ਬੱਚਿਆਂ ਦੀ ਸੰਭਾਲ ਉਪਰੰਤ ਗੋਦ ਦੇਣ ਵਾਲੀ ਏਜੰਸੀ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਕਾਰਜਾਂ ਦਾ ਨਿਰੀਖਣ ਕਰਨ ਲਈ ਅੱਜ ਡਾ. ਦੀਪਕ ਭਾਟੀਆ ਉਪ ਮੰਡਲ ਮੈਜਿਸਟਰੇਟ ਲੁਧਿਆਣਾ (ਪੱਛਮੀ) ਪੁੱਜੇ। ਉਨ੍ਹਾਂ ਭੂਰੀ ਵਾਲੇ ਆਸ਼ਰਮ ਮੁਖੀ ਧਾਰਮਿਕ ਤੇ ਸਮਾਜਿਕ ਸ਼ਖਸੀਅਤ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨਾਲ ਵਿਚਾਰ ਵਟਾਂਦਰੇ ਉਪਰੰਤ ਐਸਜੀਬੀ ਰੱਬੀ ਰੂਹਾਂ ਦੇ ਘਰ ਰਹਿੰਦੀਆਂ ਮੰਦਬੁੱਧੀ ਲੜਕੀਆਂ, ਵਡੇਰੀ ਉਮਰ ਦੀਆਂ ਔਰਤਾਂ ਦਾ ਹਾਲ ਚਾਲ ਪੁੱਛਿਆ ਅਤੇ ਨਾਲ ਹੀ ਖਾਣ-ਪੀਣ, ਰਹਿਣ-ਸਹਿਣ ਪ੍ਰਬੰਧਾਂ ਦਾ ਨਿਰੀਖਣ ਕੀਤਾ। ਇਸ ਮੌਕੇ ਸਟੈਨੋ ਬਲਜੀਤ ਸਿੰਘ ਲਹਿਲ ਸਮੇਤ ਸਵਾਮੀ ਓਮਾ ਨੰਦ ਭੂਰੀ ਵਾਲੇ, ਡਾ. ਜੈਸਿਕਾ ਲੁਧਿਆਣਾ ਤੇ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ