ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 22 ਅਕਤੂਬਰ
ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨਸ਼ੈਨਲ ਫਾਊਂਡੇਸ਼ਨ ਦੇ ਐੱਸਜੀਬੀ ਬਾਲਘਰ ’ਚ ਰਹਿੰਦੇ ਬੇਸਹਾਰਾ ਬੱਚਿਆਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਅੱਜ ਕਈ ਪ੍ਰਸ਼ਾਸਨਿਕ ਅਧਿਕਾਰੀ ਪੁੱਜੇ। ਇਨ੍ਹਾਂ ਵੱਖ-ਵੱਖ ਸਰਕਾਰੀ ਅਧਿਕਾਰੀਆਂ ਨੇ ਸਮਾਜ ਸੇਵੀ ਸ਼ਖਸੀਅਤਾਂ ਤੇ ਪਰਵਾਸੀ ਪੰਜਾਬੀਆਂ ਨਾਲ ਮਿਲ ਕੇ ਦੀਵਾਲੀ ਦਾ ਤਿਉਹਾਰ ਬਾਲਘਰ ’ਚ ਮਨਾਇਆ। ਜ਼ਿਲ੍ਹਾ ਮਾਲ ਅਫ਼ਸਰ ਗੁਰਜਿੰਦਰ ਸਿੰਘ, ਤਹਿਸੀਲਦਾਰ ਜਗਰਾਉਂ ਮਨਮੋਹਨ ਕੌਸ਼ਿਕ, ਗੁਰਪ੍ਰੀਤ ਕੌਰ ਤਹਿਸੀਲਦਾਰ ਕੇਂਦਰੀ, ਸੁਖਵੀਰ ਕੌਰ ਤਹਿਸੀਲਦਾਰ ਸਾਹਨੇਵਾਲ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਜ਼ਿਲ੍ਹਾ ਮਾਲ ਅਫ਼ਸਰ ਗੁਰਜਿੰਦਰ ਸਿੰਘ ਨੇ ਕਿਹਾ ਕਿ ਐੱਸਜੀਬੀ ਫਾਊਂਡੇਸ਼ਨ ਅਧੀਨ 18 ਸਾਲ ਤੱਕ ਦੇ ਬੱਚਿਆਂ ਦੀ ਹਰ ਪੱਖੋਂ ਸੇਵਾ ਸੰਭਾਲ ਵਜੋਂ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ ਸਮਾਜ ਸੇਵਾ ਨੂੰ ਪੂਰੀ ਤਰ੍ਹਾਂ ਸਮਰਪਿਤ ਸ਼ਖਸੀਅਤ ਹਨ। ਅਧਿਕਾਰੀਆਂ ਨੇ ਇਨ੍ਹਾਂ ਬੱਚਿਆਂ ਦੀ ਸੇਵਾ ਵਜੋਂ ਸਰਦੀਆਂ ਦੇ ਕੱਪੜੇ, ਛੋਟੇ ਬੱਚਿਆਂ ਲਈ ਦੁੱਧ ਅਤੇ ਹੋਰ ਵਰਤੋਂ ਦਾ ਸਮਾਨ ਸਕੱਤਰ ਕੁਲਦੀਪ ਸਿੰਘ ਮਾਨ ਅਤੇ ਪ੍ਰਧਾਨ ਬੀਬੀ ਜਸਬੀਰ ਕੌਰ ਨੂੰ ਸੌਂਪਿਆ। ਉਨ੍ਹਾਂ ਬੱਚਿਆਂ ਦੀ ਸਾਂਭ-ਸੰਭਾਲ ਅਤੇ ਲੋੜੀਂਦੀਆਂ ਵਸਤਾਂ ਅਤੇ ਪੜ੍ਹਾਈ ‘ਤੇ ਹੋਣ ਵਾਲੇ ਖਰਚਿਆਂ ਦਾ ਵੇਰਵਾ ਵੀ ਲਿਆ।