ਲੁਧਿਆਣਾ : ਇੱਥੇ ਅੱਜ ਵੱਖ-ਵੱਖ ਥਾਵਾਂ ਤੋਂ ਐਕਟਿਵਾ ਸਕੂਟਰ ਅਤੇ ਮੋਟਰਸਾਈਕਲ ਚੋਰੀ ਹੋ ਗਏ। ਥਾਣਾ ਕੋਤਵਾਲੀ ਦੀ ਪੁਲੀਸ ਨੂੰ ਨਿਊ ਬਸੰਤ ਵਿਹਾਰ ਕਾਕੋਵਾਲ ਰੋਡ ਵਾਸੀ ਬੂਟਾ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਐਕਟਿਵਾ ਸਕੂਟਰ ਐੱਚਡੀਐੱਫਸੀ ਬੈਂਕ ਮਾਤਾ ਰਾਣੀ ਰੋਡ ਦੇ ਬਾਹਰੋਂ ਚੋਰੀ ਹੋ ਗਿਆ ਹੈ। ਇਸੇ ਤਰ੍ਹਾਂ ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਜ਼ੀਨਥ ਕਲੋਨੀ ਵਾਸੀ ਸਾਜਨ ਢੰਡਾ ਨੇ ਦੱਸਿਆ ਹੈ ਕਿ ਉਸ ਦੀ ਇਲੈਕਟ੍ਰੋਨਿਕ ਸਕੂਟਰੀ ਸਟੇਟ ਬੈਂਕ ਆਫ ਇੰਡੀਆ ਲਿੰਕ ਰੋਡ ਚੀਮਾ ਚੌਕ ਦੇ ਬਾਹਰੋਂ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਏ ਹਨ। ਸਕੂਟਰੀ ਦੀ ਉਸ ਨੇ ਕਾਫ਼ੀ ਭਾਲ ਕੀਤੀ। ਮਗਰੋਂਂ ਪੁਲੀਸ ਨੂੰ ਜਾਣਕਾਰੀ ਦਿੱਤੀ। ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ