ਲੁਧਿਆਣਾ: ਟਰੈਫਿਕ ਪੁਲੀਸ ਦੇ ਹੌਲਦਾਰ ਸੁਖਬੀਰ ਸਿੰਘ ਦੀ ਅੱਜ ਉਸ ਵੇਲੇ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਉਸਦਾ ਜਨਮ ਦਿਨ ਮਨਾਉਣ ਲਈ ਏਸੀਪੀ ਗੁਰਦੇਵ ਸਿੰਘ ਦੀ ਅਗਵਾਈ ਹੇਠ ਕੁੱਝ ਮੁਲਾਜ਼ਮ ਅਚਨਚੇਤ ਪੁੱਜੇ। ਹੈਡਕਾਂਸਟੇਬਲ ਸੁਖਬੀਰ ਸਿੰਘ ਜੋ ਕਿ ਲਾਢੋਵਾਲ ਚੌਕ ਵਿੱਚ ਡਿਊਟੀ ’ਤੇ ਤੈਨਾਤ ਸੀ ਨੂੰ ਵਧਾਈ ਦੇਣ ਲਈ ਜਦੋਂ ਅਚਾਨਕ ਹੀ ਏਸੀਪੀ ਟਰੈਫ਼ਿਕ ਗੁਰਦੇਵ ਸਿੰਘ ਦੀ ਅਗਵਾਈ ਹੇਠ ਪੁਲੀਸ ਮੁਲਾਜ਼ਮ ਪੁੱਜੇ ਤਾਂ ਉਹ ਭਾਵੁਕ ਹੋ ਗਿਆ। ਉਨ੍ਹਾਂ ਸੁਖਬੀਰ ਸਿੰਘ ਨੂੰ ਬੁੱਕੇ ਭੇਟ ਕਰਦਿਆਂ ਮੂੰਹ ਮਿੱਠਾ ਕਰਾਇਆ ਅਤੇ ਸ਼ੁੱਭ ਇਛਾਵਾਂ ਦਿੱਤੀਆਂ।