ਲੁਧਿਆਣਾ:
ਥਾਣਾ ਜੋਧੇਵਾਲ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਚੋਰੀ ਦੇ ਈ-ਰਿਕਸ਼ਾ ਅਤੇ ਬੈਟਰੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਕਰਨਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਸਬਜ਼ੀ ਮੰਡੀ ਬਹਾਦਰ ਕੇ ਰੋਡ ਮੌਜੂਦ ਸੀ ਤਾਂ ਸੂਚਨਾ ਮਿਲਣ ’ਤੇ ਰਵੀ ਕੁਮਾਰ ਉਰਫ਼ ਮੋਨੂੰ ਵਾਸੀ ਭਗਵਾਨ ਦਾਸ ਕਾਲੋਨੀ ਸਲੇਮ ਟਾਬਰੀ ਨੂੰ ਚੋਰੀ ਕੀਤੇ ਈ-ਰਿਕਸ਼ਾ ਬੈਟਰੀਆਂ ਲੱਦ ਕੇ ਵੇਚਣ ਲਈ ਜਾਂਦਿਆਂ ਕਾਬੂ ਕੀਤਾ ਗਿਆ। ਪੁਲੀਸ ਵੱਲੋਂ ਉਸਨੂੰ ਗ੍ਰਿਫ਼ਤਾਰ ਕਰ ਕੇ ਈ-ਰਿਕਸ਼ਾ ਅਤੇ 5 ਬੈਟਰੀਆਂ ਬਰਾਮਦ ਕੀਤੀਆਂ ਗਈਆਂ ਹਨ। -ਨਿੱਜੀ ਪੱਤਰ ਪ੍ਰੇਰਕ