ਜੋਗਿੰਦਰ ਸਿੰਘ ਓਬਰਾਏ
ਖੰਨਾ, 21 ਅਪਰੈਲ
ਇਥੋਂ ਦੇ ਕੌਮੀ ਮਾਰਗ ਉਪਰ ਬਣੇ ਪੁਲ ਦਾ ਇਕ ਹਿੱਸਾ ਮੁੜ ਧੱਸਣ ’ਤੇ ਘਟੀਆ ਮੈਟੀਰੀਅਲ ਦਾ ਦੋਸ਼ ਲਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮੁੱਖ ਬੱਸ ਅੱਡੇ ਨੇੜੇ ਧਰਨਾ ਦਿੱਤਾ। ਇਸ ਮੌਕੇ ‘ਆਪ’ ਆਗੂ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਵੀ ਹਾਈਵੇਅ ਦਾ ਇਹ ਪੁਲ ਧਸ ਗਿਆ ਸੀ ਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ, ਪਰ ਤਿੰਨ ਮਹੀਨਿਆਂ ਬਾਅਦ ਮੁੜ ਪੁਲ ਧੱਸਣ ਕਾਰਨ ਇਲਾਕੇ ਦੇ ਲੋਕਾਂ ਵਿਚ ਰੋਹ ਪੈਦਾ ਹੋ ਗਿਆ। ਉਨ੍ਹਾਂ ਕਿਹਾ ਕਿ ਪੁਲ ਧੱਸਣ ਦਾ ਮੁੱਖ ਕਾਰਨ ਘਟੀਆ ਮੈਟੀਰੀਅਲ ਹੈ, ਜਿਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤੇ ਸਬੰਧਤ ਠੇਕੇਦਾਰ ਤੇ ਅਧਿਕਾਰੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ‘ਆਪ’ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੰਨਾ ਵਿਚੋਂ ਲੰਘਦੇ ਇਸ ਮਿੱਟੀ ਦੇ ਪੁਲ ਨੂੰ ਐਲੀਵੇਟਿਡ ਪੁਲ ਦਾ ਰੂਪ ਦਿੱਤਾ ਜਾਵੇ।