ਪੱਤਰ ਪ੍ਰੇਰਕ
ਪਾਇਲ, 25 ਜੁਲਾਈ
ਪਿੰਡ ਮਕਸੂਦੜਾ ਵਿੱਚ ਆਮ ਆਦਮੀ ਪਾਰਟੀ ਹਲਕਾ ਪਾਇਲ ਦੇ ਇੰਚਾਰਜ ਇੰਜੀ: ਮਨਵਿੰਦਰ ਸਿੰਘ ਗਿਆਸਪੁਰਾ ਦਾ ‘ਆਪ’ ਦੇ ਸਮਰਥਕਾਂ ਵਲੋਂ ਇੰਜੀ: ਮਨਵਿੰਦਰ ਸਿੰਘ ਗਿਆਸਪੁਰਾ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਗਿਆਸਪੁਰਾ ਨੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਹਰ ਵਰਗ ਦੇ ਲੋਕਾਂ ਲਈ ਇੱਕ ਮਹੀਨੇ ਦੀ ਬਿਜਲੀ ਦੀ 300 ਯੂਨਿਟ ਦੇ ਕੀਤੇ ਵਾਅਦੇ ਨੂੰ ਵਿਸਥਾਰ ਸਾਹਿਤ ਸਮਝਾਇਆ। ਇਸ ਮੌਕੇ ਗੁਰਮੁੱਖ ਸਿੰਘ ਫੌਜੀ, ਭਰਪੂਰ ਸਿੰਘ, ਸ਼ਪਿੰਦਰ ਸਿੰਘ, ਲਾਲਾ ਸਿੰਘ, ਜੱਸਾ ਸਿੰਘ, ਹਰਵੀਰ ਸਿੰਘ, ਕੁਲਦੀਪ ਸਿੰਘ ਫੌਜੀ, ਕਰਮਜੀਤ ਸਿੰਘ, ਮੇਵਾ ਸਿੰਘ, ਗੁਰਵਿੰਦਰ ਸਿੰਘ, ਬਲਵੰਤ ਸਿੰਘ, ਈਦੂ, ਦਵਿੰਦਰ ਸਿੰਘ, ਜੀਤਾ ਸਿੰਘ, ਪ੍ਰੇਮਪਾਲ, ਸੰਦੀਪ ਸਿੰਘ, ਜੁਗਰਾਜ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ।