ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਜੁਲਾਈ
ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਨਰੋਆ ਪੰਜਾਬ ਮੰਚ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਰਕਾਰਾਂ ਚੰਦ ਪੈਸਿਆਂ ਲਈ ਜੰਗਲਾਂ ਨੂੰ ਬਰਬਾਦ ਕਰਨ ਦੇ ਰਾਹ ’ਤੇ ਚੱਲ ਰਹੀਆਂ ਹਨ।
ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਕੁਲਤਾਰ ਸਿੰਘ ਸੰਧਵਾਂ ਵਿਧਾਇਕ ਕੋਟਕਪੂਰਾ, ਜਸਕੀਰਤ ਸਿੰਘ ਲੁਧਿਆਣਾ ਮੈਬਰ ਪਬਲਿਕ ਐਕਸ਼ਨ ਕਮੇਟੀ ਅਤੇ ਮਨਪ੍ਰੀਤ ਸਿੰਘ ਧਾਲੀਵਾਲ ਤੇ ਅਧਾਰਿਤ ਚਾਰ ਮੈਂਬਰੀ ਵਫ਼ਦ ਨੇ ਮੱਤੇਵਾੜਾ ਜੰਗਲ ਅਤੇ ਨਾਲ ਲੱਗਦੇ ਪਿੰਡਾਂ ਮੱਤੇਵਾੜਾ, ਹੈਦਰਨਗਰ, ਸੇਖੋਵਾਲ ਅਤੇ ਸਲੇਮਪੁਰ ਪਿੰਡਾਂ ਦਾ ਦੌਰਾ ਕਰਨ ਮਗਰੋਂ ਦੱਸਿਆ ਕਿ ਸਰਕਾਰ ਦਰਿਆ ਸਤਲੁਜ ਅਤੇ ਮੱਤੇਵਾੜਾ ਜੰਗਲ ਦੇ ਨਾਲ ਲੱਗਦੀ ਅਤਿ ਉਪਜਾਊ ਭੂਮੀ ’ਤੇ ਇੰਡਸਟਰੀਅਲ ਪਾਰਕ ਬਣਾਉਣ ਦੀ ਯੋਜਨਾ ਬਣਾ ਕੇ ਜਿੱਥੇ ਕਾਸ਼ਤਕਾਰ ਲੋਕਾਂ ਨੂੰ ਜ਼ਮੀਨ ਤੋਂ ਵਾਂਝਿਆ ਕਰਨ ਜਾ ਰਹੀ ਹੈ ਉਥੇ ਹੀ ਜੰਗਲ ਇਸ ਨਾਲ ਜੰਗਲ ਦੀ ਹੋਂਦ ਨੂੰ ਵੀ ਖ਼ਤਰਾ ਪੈਦਾ ਹੋ ਜਾਵੇਗਾ।
ਸੁਸਾਇਟੀ ਆਗੂਆਂ ਸਰਕਾਰ ਨੂੰ ਸੇਖੋਵਾਲ ਦੀ ਥਾਂ ਪਹਿਲਾਂ ਖਾਲੀ ਪਏ ਫੋਕਲ ਪੁਆਇੰਟਾਂ ਵਿਚ ਉਦਯੋਗਿਕ ਇਕਾਈਆਂ ਸਥਾਪਤ ਕਰਨ ਦੀ ਅਪੀਲ ਕੀਤੀ ਤਾਂ ਜੋ ਸ਼ਹਿਰੀਕਰਨ ਦੇ ਨਾਂ ’ਤੇ ਜੰਗਲਾਂ ਦੇ ਹੋ ਰਹੇ ਉਜਾੜੇ ਨੂੰ ਰੋਕਿਆ ਜਾ ਸਕੇ।