ਸੰਤੋਖ ਗਿੱਲ
ਗੁਰੂਸਰ ਸੁਧਾਰ, 17 ਅਗਸਤ
ਸਥਾਨਕ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਵਿਚ 36ਵੀਂ ਪੰਜਾਬ ਸਟੇਟ ਸੁਪਰ ਫੁਟਬਾਲ ਲੀਗ ਵਿੱਚ ਮੇਜ਼ਬਾਨ ਟੀਮ ਨੇ 4-1 ਨਾਲ ਜਿੱਤ ਦਰਜ ਕਰ ਕੇ ਜੇਤੂ ਸ਼ੁਰੂਆਤ ਕੀਤੀ ਹੈ। ਗੁਰੂ ਫੁਟਬਾਲ ਕਲੱਬ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਟੀਮ ਬੁਰੀ ਤਰ੍ਹਾਂ ਪਛੜ ਗਈ। ਮੁੱਖ ਮਹਿਮਾਨ ਡਾਕਟਰ ਸੰਜੀਵ ਚੋਪੜਾ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ।
ਖੇਡ ਵਿਭਾਗ ਦੇ ਮੁਖੀ ਪ੍ਰੋਫੈਸਰ ਤੇਜਿੰਦਰ ਸਿੰਘ ਅਨੁਸਾਰ ਇਸ ਲੀਗ ਦੇ ਅਗਲੇ ਮੈਚ ਸੁਧਾਰ ਕਾਲਜ ਦੇ ਸ਼ਾਨਦਾਰ ਖੇਡ ਮੈਦਾਨਾਂ ਵਿਚ 28 ਅਗਸਤ, 11 ਅਤੇ 24 ਸਤੰਬਰ, 16 ਅਤੇ 22 ਅਕਤੂਬਰ ਅਤੇ ਅੰਤਿਮ ਮੁਕਾਬਲੇ 13 ਨਵੰਬਰ ਨੂੰ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਬਲਜਿੰਦਰ ਸਿੰਘ, ਪ੍ਰੋ. ਇੰਦਰਜੀਤ ਸਿੰਘ, ਪ੍ਰੋ. ਵਿਨੋਦ ਕੁਮਾਰ, ਪ੍ਰੋ. ਅਰੁਣ ਕੁਮਾਰ ਤੇ ਤਰਨਦੀਪ ਸਿੰਘ ਵੀ ਮੌਜੂਦ ਰਹੇ।