ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਅਕਤੂਬਰ
ਥਾਣਾ ਡਵੀਜਨ ਨੰਬਰ 3 ਦੀ ਪੁਲੀਸ ਨੇ ਜਾਇਦਾਦ ’ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਅਸ਼ੀਸ਼ ਚੌਧਰੀ ਵਾਸੀ ਨਿਹਾਲ ਵਿਹਾਰ ਨਿਊ ਦਿੱਲੀ ਨੇ ਦੱਸਿਆ ਕਿ ਮਿਸ਼ਨਕਪਾਊਂਡ ਬਾਗ ਸੂਫੀਆ ਰੋਡ ’ਤੇ ਉਸ ਦੀ ਜ਼ਮੀਨ ਹੈ। ਉਸ ਨੂੰ ਪਤਾ ਲੱਗਿਆ ਕਿ ਪ੍ਰਤਾਪ ਸਿੰਘ ਵਾਸੀ ਪਿੰਡ ਅਮਰਗੜ੍ਹ ਕਲੇਰ, ਮੇਹਰ ਸਿੰਘ ਵਾਸੀ ਦੇਤਵਾਲ, ਸੰਦੀਪ ਵਾਸੀ 32 ਸੈਕਟਰ ਲੱਕੀ ਵਾਸੀ ਹੈਬੋਵਾਲ, ਨੀਰਜ ਵਾਸੀ ਮਿੰਨੀ ਰੋਜ ਗਾਰਡਨ ਅਤੇ ਜੌਹਲ ਮੱਟੂ ਵਾਸੀ ਈਸਾ ਨਗਰੀ 4-5 ਨਾਮਾਲੂਮ ਸਾਥੀਆਂ ਨਾਲ ਮਿਲ ਕੇ ਉੱਥੇ ਕਬਜ਼ਾ ਕਰ ਰਿਹਾ ਹੈ। ਪੁਲੀਸ ਨੇ ਮੁਲਜ਼ਮ ਪ੍ਰਤਾਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਬਾਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।