ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਵਿਸ਼ਵਕਰਮਾ ਨਗਰ ਵਾਸੀ ਦਯਾਸ਼ੰਕਰ ਖ਼ਿਲਾਫ਼ ਇੱਕ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮੁਲਜ਼ਮ ਦੇ ਗੁਆਂਢ ਵਿੱਚ ਰਹਿੰਦੀ ਲੜਕੀ ਦੀ ਮਾਤਾ ਰਾਧਿਕਾ ਨੇ ਦੱਸਿਆ ਕਿ ਉਸ ਦੀ 10 ਸਾਲ ਦੀ ਬੇਟੀ ਨੂੰ ਦਯਾਸ਼ੰਕਰ ਜਬਰਦਸਤੀ ਬਾਥਰੂਮ ਵਿੱਚ ਲੈ ਗਿਆ ਅਤੇ ਅਸ਼ਲੀਲ ਹਰਕਤਾਂ ਕਰਨ ਲੱਗਾ। ਲੜਕੀ ਦੇ ਰੌਲਾ ਪਾਉਣ ’ਤੇ ਜਦੋਂ ਉਨ੍ਹਾਂ ਦਰਵਾਜ਼ਾ ਖੋਲ੍ਹਿਆ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਿਆ।
-ਨਿੱਜੀ ਪੱਤਰ ਪ੍ਰੇਰਕ