ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਜੂਨ
ਸ਼ਹਿਰ ਦੀਆਂ ਸਮੂਹ ਵਾਲਮੀਕਿ ਜਥੇਬੰਦੀਆਂ ਦੇ ਇੱਕ ਵਫ਼ਦ ਨੇ ਪੁਲੀਸ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਭਗਵਾਨ ਵਾਲਮੀਕਿ ਖ਼ਿਲਾਫ਼ ਅਪਸ਼ਬਦ ਬੋਲਣ ਵਾਲੇ ਫ਼ਿਲਮੀ ਅਦਾਕਾਰ ਰਾਣਾ ਜੰਗ ਬਹਾਦਰ ਵਿਰੁੱਧ ਧਾਰਾ 295-ਏ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਆਗੂਆਂ ਸਮੈ ਸਿੰਘ ਬਿਰਲਾ, ਵਿਜੇ ਦਾਨਵ, ਨਰੇਸ਼ ਧੀਂਗਾਨ, ਸੁਰਿੰਦਰ ਕਲਿਆਣ, ਚੌਧਰੀ ਯਸ਼ਪਾਲ ਅਤੇ ਲਵ ਦ੍ਰਾਵਿੜ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਦਾ ਅਪਮਾਨ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਇਸ ਕਲਾਕਾਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਸੁਧੀਰ ਧਾਰੀਵਾਲ, ਅਕਸ਼ੇ ਰਾਜ, ਨੀਰਜ ਸੁਭਾਹੂ, ਬਾਲਚੰਦ ਆਦਿਵਾਸੀ, ਰੋਬਿਨ ਅਟਵਾਲ, ਸੁਨੀਲ ਹੰਸ, ਕੁਲਦੀਪ ਧੀਂਗਾਨ ਅਤੇ ਕਨੋਜ ਦਾਨਵ ਆਦਿ ਵੀ ਹਾਜ਼ਰ ਸਨ।