ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਅਕਤੂਬਰ
ਥਾਣਾ ਹੈਬੋਵਾਲ ਦੀ ਪੁਲੀਸ ਨੂੰ ਬਿਕਰਮ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਸਿਮਰਨ (17) ਘਰੋਂ ਦੱਸੇ ਬਿਨਾਂ ਕਿਧਰੇ ਚੱਲੀ ਗਈ ਹੈ, ਜਿਸ ਨੂੰ ਨਿਤੀਨ ਕੁਮਾਰ ਵਾਸੀ ਵਿਜੈ ਨਗਰ ਹੈਬੋਵਾਲ ਵਿਆਹ ਕਰਵਾਉਣ ਦੀ ਨੀਅਤ ਨਾਲ ਫੁਸਲਾ ਕੇ ਲੈ ਗਿਆ ਹੈ। ਇਸੇ ਤਰ੍ਹਾਂ ਥਾਣਾ ਲਾਡੋਵਾਲ ਦੀ ਪੁਲੀਸ ਨੂੰ ਹੰਬੜਾਂ ਵਾਸੀ ਰੀਨਾ ਦੇਵੀ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਸੋਨਮ ਕੁਮਾਰੀ (15) ਦੁਪਹਿਰ ਤੋਂ ਘਰ ਨਹੀਂ ਆਈ, ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਕਿਸੇ ਅਣਪਛਾਤੇ ਨੇ ਨਿੱਜੀ ਸਵਾਰਥ ਲਈ ਉਸ ਨੂੰ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।