ਪੱਤਰ ਪ੍ਰੇਰ
ਜਗਰਾਉਂ, 26 ਅਕਤੂਬਰ
ਪੁਲੀਸ ਚੌਕੀ ਗਾਲਬਿ ਕਲਾਂ ਦੀ ਪੁਲੀਸ ਨੇ ਪਿੰਡ ਗਾਲਬਿ ਕਲਾਂ ਦੀਆਂ ਖੇਤ ਨੂੰ ਜਾ ਰਹੀ ਔਰਤਾਂ ਅੱਗੇ ਨਿਰਵਸਤਰ ਹੋ ਕੇ ਮੰਦਾ ਬੋਲਣ ਵਾਲੇ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਉਸ ਭਾਲ ਸ਼ੁਰੂ ਕਰ ਦਿੱਤੀ ਹੈ । ਮਹਿੰਦਰ ਕੌਰ ਵਾਸੀ ਗਾਲਬਿ ਕਲਾਂ ਆਪਣੀ ਧੀ, ਭੈਣ ਅਤੇ ਭਾਣਜੀ ਨਾਲ ਖੇਤ ਵਿੱਚੋਂ ਪੱਠੇ ਵੱਢਣ ਲਈ ਜਾ ਰਹੀਆਂ ਸਨ । ਰਸਤੇ ਵਿੱਚ ਅਚਾਨਕ ਪਿੰਡ ਗਾਲਬਿ ਖੁਰਦ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਮੋਟਰਸਾਈਕਲ ’ਤੇ ਆਇਆ ਅਤੇ ਔਰਤਾਂ ਦੇ ਅੱਗੇ ਨਿਰ-ਵਸਤਰ ਹੋ ਗਿਆ ਅਤੇ ਲੋਹੇ ਦੀ ਪਾਈਪ ਦੇ ਟੁੱਕੜੇ ਨਾਲ ਡਰਾਉਣ ਧਮਕਾਉਣ ਲੱਗਿਆ। ਉਸ ਨੇ ਰੌਲਾ ਸੁੱਣ ਮੌਕੇ ਤੇ ਪਿੰਡ ਦੇ ਦੋ ਵਿਅਕਤੀ ਘੋਗਾ ਅਤੇ ਕੁਲਦੀਪ ਸਿੰਘ ਆ ਗਏ ਜਿਨ੍ਹਾਂ ਨੂੰ ਦੇਖ ਗੁਰਵਿੰਦਰ ਸਿੰਘ ਮੋਟਰਸਾਈਕਲ ਲੈ ਕੇ ਭੱਜ ਗਿਆ।