ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਅਕਤੂਬਰ
ਥਾਣਾ ਡਵੀਜਨ ਨੰਬਰ 5 ਦੀ ਪੁਲੀਸ ਨੇ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਦੀ ਸ਼ਿਕਾਇਤ ’ਤੇ ਬੀਜ ਵਿਕਰੇਤਾ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਰਜਿੰਦਰ ਕੁਮਾਰ ਪੁੱਤਰ ਮੋਤੀ ਰਾਮ ਮਾਲਕ ਸੁਪਰ ਗੋਲਡ ਕਰਨਾਲ ਸੀਡ ਫਾਰਮ ਅਤੇ ਮੈਸ: ਗਰਗ ਸੀਡਜ ਕਾਰਪੋਰੇਸ਼ਨ ਸਾਹਮਣੇ ਪੀਏਯੂ ਗੇਟ ਨੰਬਰ 2 ਫਿਰੋਜ਼ਪੁਰ ਰੋਡ ਵੱਲੋਂ ਆਪਣੇ ਸੀਡ ਸਟੋਰ ਸੁਪਰ ਗੋਲਡ ਕਰਨਾਲ ਸੀਡ ਫਾਰਮ ਅਤੇ ਮੈਸ: ਗਰਗ ਸੀਡਜ ਕਾਰਪੋਰੇਸ਼ਨ ਸਾਹਮਣੇ ਪੀਏਯੂ ਗੇਟ ਨੰਥਰ 2 ਫਿਰੋਜ਼ਪੁਰ ਰੋਡ ਵਿੱਚ ਅਣ-ਅਧਿਕਾਰਤ ਕਣਕ ਦੇ ਬੀਜਾਂ ਦੀਆਂ ਵੱਖ ਵੱਖ ਕਿਸਮਾਂ ਦਾ ਸਟਾਕ ਬਿਨਾਂ ਲਾਈਸੈਂਸ ਦੇ ਰੱਖਿਆ ਹੋਇਆ ਹੈ। ਜਾਂਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।