ਮਾਛੀਵਾੜਾ: ਪੁਲੀਸ ਜ਼ਿਲ੍ਹਾ ਸਾਂਝ ਕੇਂਦਰ ਖੰਨਾ ਨੇ ਮਾਛੀਵਾੜਾ ਸਾਹਿਬ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਮਾਛੀਵਾੜਾ ਦੇ ਸਾਹਮਣੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਥਾਣਾ ਮੁਖੀ ਰਣਦੀਪ ਕੁਮਾਰ ਸ਼ਰਮਾ ਨੇ ਕੀਤਾ, ਜਦਕਿ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਤੇ ‘ਆਪ’ ਆਗੂ ਜਗਜੀਵਨ ਸਿੰਘ ਖੀਰਨੀਆਂ ਸ਼ਾਮਲ ਹੋਏ। ਆਗੂਆਂ ਨੇ ਖੂਨਦਾਨ ਕਰਨ ਵਾਲਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਹਸਪਤਾਲਾਂ ਵਿਚ ਖੂਨ ਦੀ ਕਮੀ ਨਾਲ ਜੂਝ ਰਹੇ ਮਰੀਜ਼ਾਂ ਲਈ ਅਜਿਹੇ ਨੌਜਵਾਨ ਫਰਿਸ਼ਤਿਆਂ ਤੋਂ ਘੱਟ ਨਹੀਂ ਹੁੰਦੇ। ਕੈਂਪ ਦੌਰਾਨ ਕਰਨ ਬਲੱਡ ਬੈਂਕ ਸਮਰਾਲਾ ਦੀ ਟੀਮ ਵਲੋਂ ਡਾ. ਸੰਜੇ ਦੀ ਅਗਵਾਈ ਹੇਠ 45 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਕੁਲਜੀਤ ਸਿੰਘ, ਵਿਪਨ ਕੁਮਾਰ, ਸ਼ਿਵ ਕੁਮਾਰ ਸ਼ਿਵਲੀ, ਅੰਮ੍ਰਿਤ ਪੁਰੀ, ਬਲਦੀਪ ਕੌਰ, ਜਗਤਾਰ ਸਿੰਘ ਜੱਸੋਵਾਲ, ਪਵਨਦੀਪ ਕੌਰ ਬਰਾੜ, ਰਵਿੰਦਰ ਕੌਰ ਅਤੇ ਹਰਦਮਨ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ