ਖੰਨਾ: ਬੈਂਕ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 40 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਥਾਣਾ ਸਿਟੀ-2 ਵਿੱਚ ਪੁਲੀਸ ਨੇ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸਬ-ਇੰਸਪੈਕਟਰ ਦਵਿੰਦਰ ਸਿੰਘ ਨੇ ਕਿਹਾ ਕਿ ਐਸਐਸਪੀ ਨੂੰ ਦਿੱਤੀ ਦਰਖ਼ਾਸਤ ਵਿਚ ਸ਼ਿਕਾਇਤਕਰਤਾ ਸੀਮਾ ਜੈਨ ਵਾਸੀ ਨੇ ਕਿਹਾ ਕਿ ਮੁਲਜ਼ਮ ਅਮਰਜੋਤ ਸਿੰਘ ਵਾਸੀ ਹਿਮਾਊਪੁਰ ਸਰਹਿੰਦ, ਹਰਲੀਨ ਕੌਰ ਉਰਫ ਹਰਪ੍ਰੀਤ ਕੌਰ ਵਾਸੀ ਗਾਜੀਪੁਰ ਅਤੇ ਅਜੀਤ ਸਿੰਘ ਵਾਸੀ ਨੰਦ ਸਿੰਘ ਐਵੇਨਿਊ ਖੰਨਾ ਨੇ ‘ਦਿ ਵਰਲਡ ਬੈਂਕ’ ਵਿਚ ਨੌਕਰੀ ਦਿਵਾਉਣ ਬਦਲੇ ਇਕ ਮੋਬਾਈਲ ’ਤੇ 40 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਨੇ ਮੁਲਜ਼ਮਾਂ ਨੂੰ ਦੋ ਵਾਰ ਕਿਹਾ ਕਿ ਉਹ ਜਾਂ ਤਾਂ ਨੌਕਰੀ ਦਿਵਾਉਣ ਨਹੀਂ ਤਾਂ ਉਸ ਦੀ ਰਕਮ ਵਾਪਸ ਕਰਨ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ। ਮਾਮਲੇ ਦੀ ਜਾਂਚ ਕਰ ਰਹੇ ਐਸਆਈ ਦਵਿੰਦਰ ਸਿੰਘ ਨੇ ਕਿਹਾ ਕਿ ਜਾਂਚ ਉਪਰੰਤ ਤਿੰਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ