ਗੁਰਿੰਦਰ ਸਿੰਘ
ਲੁਧਿਆਣਾ, 5 ਮਾਰਚ
ਦਸੰਬਰ 1994 ਨੂੰ ਸਥਾਪਿਤ ਕੀਤੀ ਵਿਸ਼ਵ ਪੰਜਾਬੀ ਕਵੀ ਸਭਾ ਦੀ ਸਿਲਵਰ ਜੁਬਲੀ ਮੌਕੇ ‘ਨਿਰੰਤਰ ਵਗਦੀ ਕਾਵਿ-ਨਦੀ’ ਸੋਵੀਨਰ ਰਿਲੀਜ਼ ਕੀਤਾ ਗਿਆ ਹੈ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਵਿੱਚ ਹੋਏ ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਪ੍ਰਧਾਨ ਪ੍ਰੋ. ਜੋਗਿੰਦਰ ਸਿੰਘ ਕੰਗ, ਐਡਵੋਕੇਟ ਕਿਰਪਾਲ ਸਿੰਘ ਕਾਲੜਾ, ਸਟੱਡੀ ਸਰਕਲ ਦੇ ਪ੍ਰਧਾਨ ਜਤਿੰਦਰਪਾਲ ਸਿੰਘ, ਪ੍ਰਤਾਪ ਸਿੰਘ ਅਤੇ ਸਾਹਿਤਕਾਰ ਸਦਨ ਦੇ ਪ੍ਰਧਾਨ ਡਾ. ਸਰਬਜੋਤ ਕੌਰ ਨੇ ਸੋਵੀਨਾਰ ਲੋਕ ਅਰਪਣ ਕੀਤਾ। ਡਾ. ਸਰਬਜੋਤ ਕੌਰ, ਰਵਿੰਦਰ ਕੌਰ, ਪ੍ਰੋ. ਦਲਬੀਰ ਸਿੰਘ ਰਿਆੜ, ਡਾ. ਇੰਦਰਜੀਤ ਸਿੰਘ ਵਾਸੂ ਤੇ ਸੁਰਜੀਤ ਸਿੰਘ ਜੀਤ ਨੇ ਆਗੂਆਂ ਨੂੰ ਇਸ ਉੱਦਮ ਲਈ ਵਧਾਈ ਦਿੱਤੀ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਰਵਿੰਦਰ ਸਿੰਘ ਦੀਵਾਨਾ, ਸੰਪੂਰਨ ਸਿੰਘ ਸਨਮ, ਹਰਦੇਵ ਸਿੰਘ ਕਲਸੀ, ਪ੍ਰੋ. ਗੁਰਵਿੰਦਰ ਕੌਰ ਗੁਰੀ, ਅਮਰਜੀਤ ਕੌਰ ਨੂਰੀ, ਚਰਨਜੀਤ ਸਿੰਘ ਚੰਨ, ਡਾ. ਹਰੀ ਸਿੰਘ ਜਾਚਕ, ਗੁਰਨਾਮ ਸਿੰਘ ਕੋਮਲ, ਭੁਪਿੰਦਰ ਸਿੰਘ ਸੈਣੀ, ਮੁਖਤਿਆਰ ਸਿੰਘ ਸੰਧੂ, ਹਰਭਜਨ ਸਿੰਘ ਨਾਹਲ, ਪ੍ਰੋ. ਜੋਗਿੰਦਰ ਸਿੰਘ ਕੰਗ, ਸੁਰਜੀਤ ਸਿੰਘ ਸਾਜਨ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕੌਰ ਕਿਰਨ, ਜਸਵਿੰਦਰ ਕੌਰ ਜੱਸੀ, ਐਡਵੋਕੇਟ ਦਰਸ਼ਨ ਸਿੰਘ ਰਾਏ ਅਤੇ ਰਣਜੀਤ ਕੌਰ ਕਲਸੀ ਨੇ ਭਾਗ ਲਿਆ।