ਪਿਸਤੌਲ ਤੇ ਹਥਿਆਰਾਂ ਸਣੇ ਲੁਟੇਰਾ ਗਰੋਹ ਦੇ 3 ਮੈਂਬਰ ਕਾਬੂ

ਪਿਸਤੌਲ ਤੇ ਹਥਿਆਰਾਂ ਸਣੇ ਲੁਟੇਰਾ ਗਰੋਹ ਦੇ 3 ਮੈਂਬਰ ਕਾਬੂ

ਖੰਨਾ ਵਿੱਚ ਲੁਟੇਰੇ ਗਰੋਹ ਤੋਂ ਫੜੇ ਹਥਿਆਰਾਂ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਮਨਪ੍ਰੀਤ ਸਿੰਘ।

ਜੋਗਿੰਦਰ ਸਿੰਘ ਓਬਰਾਏ
ਖੰਨਾ, 21 ਸਤੰਬਰ

ਪੁਲੀਸ ਜ਼ਿਲ੍ਹਾ ਖੰਨਾ ਵੱਲੋਂ ਲੁਟੇਰਾ ਗਰੋਹ ਦੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਹਨਾਂ ਪਾਸੋਂ ਦੋ ਦੇਸੀ ਪਿਸਤੌਲ 12 ਬੋਰ, ਗੋਲੀ ਸਿੱਕਾ ਅਤੇ ਦੋ ਕਿਰਚਾਂ ਬਰਾਮਦ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਇੰਸਪੈਕਟਰ ਗੁਰਮੇਲ ਸਿੰਘ ਅਤੇ ਥਾਣੇਦਾਰ ਵਿਜੈ ਕੁਮਾਰ ਦੀ ਅਗਵਾਈ ਹੇਠਾਂ ਅਮਲੋਹ ਚੌਂਕ ਨੇੜੇ ਲਾਏ ਨਾਕੇ ਦੌਰਾਨ ਅੰਬਾਲਾ ਵੱਲੋਂ ਆਉਂਦੀ ਸਵਿੱਫ਼ਟ ਡਿਜ਼ਾਇਰ ਕਾਰ ਦੀ ਤਲਾਸ਼ੀ ਲਈ ਤਾਂ ਹਥਿਆਰ ਬਰਾਮਦ ਹੋਏ। ਮੁਲਜ਼ਮਾਂ ਦੀ ਪਹਿਚਾਣ ਵਿਨੋਦ ਕੁਮਾਰ ਵਾਸੀ ਪਿੰਡ ਪਿਉਦਾ, ਸੋਨੂੰ ਮਲਿਕ ਅਤੇ ਸੰਦੀਪ ਉਰਫ਼ ਦੀਪੀ ਦੋਵੇਂ ਵਾਸੀ ਵਿਕਾਸ ਨਗਰ ਪਾਣੀਪਤ (ਹਰਿਆਣਾ) ਵਜੋਂ ਹੋਈ। ਪੁੱਛਗਿੱਛ ਦੌਰਾਨ ਉਕਤ ਵਿਅਕਤੀਆਂ ਨੇ ਮੰਨਿਆ ਕਿ ਉਹ ਕੈਥਲ ਦੇ ਲੱਕੜ ਕਾਰੋਬਾਰੀ ਅਮਿਤ ਗੁਪਤਾ ਪੰਜਾਬ ਵਿਚੋਂ ਆਪਣੀ ਪੇਮੈਂਟ ਇਕੱਠੀ ਕਰਨ ਆਏ ਸਨ, ਉਸ ਨੂੰ ਵਾਪਸੀ ਸਮੇਂ ਖੰਨਾ ਨੇੜੇ ਲੁੱਟੇ ਜਾਣ ਦਾ ਪ੍ਰੋਗਰਾਮ ਸੀ ਪਰ ਉਹ ਪੁਲੀਸ ਦੇ ਕਾਬੂ ਆ ਗਏ। 

ਸਮੈਕ ਅਤੇ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

ਮਾਛੀਵਾੜਾ (ਪੱਤਰ ਪ੍ਰੇਰਕ): ਮਾਛੀਵਾੜਾ ਪੁਲੀਸ ਨੇ ਅੱਜ ਵੱਖ-ਵੱਖ ਮਾਮਲਿਆਂ ਤਹਿਤ ਇੱਕ ਵਿਅਕਤੀ ਨੂੰ 10 ਗ੍ਰਾਮ ਸਮੈਕ ਜਦਕਿ ਦੂਜੇ ਤੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ਵਿਚ ਪੁਲੀਸ ਨੇ ਵੱਖ ਵੱਖ ਥਾਵਾਂ ’ਤੇ ਕੇਸ ਦਰਜ ਕਰ ਲਏ ਹਨ। ਇੱਕ ਹੋਰ ਮਾਮਲੇ ’ਚ ਅਦਾਲਤ ਵਲੋਂ ਜਸਵਿੰਦਰ ਸਿੰਘ ਵਾਸੀ ਗੋਬਿੰਦ ਨਗਰ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ ਅਤੇ ਪੁਲੀਸ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਅੱਜ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਮਾਛੀਵਾੜਾ ਥਾਣਾ ’ਚ ਉਸ ਖਿਲਾਫ਼ ਮਾਮਲਾ ਦਰਜ ਕਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਮੁੜ ਬੇਸਿੱਟਾ

ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਮੁੜ ਬੇਸਿੱਟਾ

* ਸਰਕਾਰ ਖੇਤੀ ਕਾਨੂੰਨਾਂ ’ਚ ਕੁਝ ਤਬਦੀਲੀ ਕਰਨ ਲਈ ਰਾਜ਼ੀ; ਅਗਲੇ ਗੇੜ ਦੀ...

ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਕੁਝ ਵੀ ਮਨਜ਼ੂਰ ਨਹੀਂ: ਬੀਕੇਯੂ ਉਗਰਾਹਾਂ

ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਕੁਝ ਵੀ ਮਨਜ਼ੂਰ ਨਹੀਂ: ਬੀਕੇਯੂ ਉਗਰਾਹਾਂ

ਹਰਿਆਣਾ ਦੀਆਂ ਕਿਸਾਨ ਔਰਤਾਂ ਨੇ ਵੀ ਹਕੂਮਤ ਨੂੰ ਵੰਗਾਰਿਆ; ਮੋਦੀ ਹਕੂਮਤ ...

ਗਲਵਾਨ ਘਾਟੀ ’ਚ ਵਾਪਰੀ ਘਟਨਾ ਚੀਨ ਦੀ ਯੋਜ

ਗਲਵਾਨ ਘਾਟੀ ’ਚ ਵਾਪਰੀ ਘਟਨਾ ਚੀਨ ਦੀ ਯੋਜ

ਭਾਰਤ ਨੇ ਅਮਰੀਕੀ ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਕੀਤਾ ਦਾਅਵਾ; ਦੋਵਾਂ...

ਸ਼ਹਿਰ

View All