ਨਿੱਜੀ ਪੱਤਰ ਪ੍ਰੇਰਕ
ਖੰਨਾ, 29 ਮਾਰਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਰਜਸ਼ੀਲ ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿੱਚ 21ਵੀਂ ਅਥਲੈਟਿਕ ਮੀਟ ਕਰਵਾਈ ਗਈ ਜਿਸ ਦਾ ਉਦਘਾਟਨ ਝੰਡਾ ਲਹਿਰਾਉਣ ਦੀ ਰਸਮ ਅਤੇ ਮਾਰਚ ਪਾਸਟ ਨਾਲ ਕੀਤਾ ਗਿਆ। ਖਿਡਾਰੀਆਂ ਨੇ ਨਸ਼ਾ-ਮੁਕਤ ਰਹਿ ਕੇ ਖੇਡ ਭਾਵਨਾ ਬਣਾਈ ਰੱਖਣ ਦੀ ਸਹੁੰ ਚੁੱਕੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਰਘਬੀਰ ਸਿੰਘ ਸਹਾਰਨਮਾਜਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਅਜਿਹਾ ਖਜ਼ਾਨਾ ਹਨ ਜਿਨ੍ਹਾਂ ਦੀ ਅਹਿਮੀਅਤ ਸਮੁੱਚੇ ਜੀਵਨ ਵਿੱਚ ਰਹਿੰਦੀ ਹੈ। ਇਸ ਮੌਕੇ ਲੜਕੀਆਂ ਦੀ ਸਪੂਨ ਰੇਸ ਵਿੱਚ ਕਮਲਜੀਤ ਕੌਰ ਨੇ ਪਹਿਲਾ, ਤਿੰਨ ਟੰਗੀ ਰੇਸ ਵਿੱਚ ਜਸਪ੍ਰੀਤ ਕੌਰ ਤੇ ਲਵਪ੍ਰੀਤ ਕੌਰ ਨੇ ਪਹਿਲਾ, ਪ੍ਰਭ ਵਰਮਾ ਤੇ ਮਾਨੀਆ ਨੇ ਦੂਜਾ, ਬਬਨਪ੍ਰੀਤ ਕੌਰ, ਮਹਿਕਪ੍ਰੀਤ ਕੌਰ ਨੇ ਤੀਜਾ, 200 ਮੀਟਰ ਰੇਸ ਵਿੱਚ ਹਰਜਿੰਦਰ ਕੌਰ ਨੇ ਪਹਿਲਾ, ਰਵਨੀਤ ਕੌਰ ਨੇ ਦੂਜਾ, ਜਸਮੀਤ ਕੌਰ ਨੇ ਤੀਜਾ, 100 ਮੀਟਰ ਰੇਸ ਵਿੱਚ ਹਰਜਿੰਦਰ ਕੌਰ ਨੇ ਪਹਿਲਾ, ਪ੍ਰਭਜੋਤ ਵਰਮਾ ਨੇ ਦੂਜਾ ਤੇ ਜਸਮੀਨ ਕੌਰ ਨੇ ਤੀਜਾ, ਰਿਲੇਅ ਦੌੜ ਵਿੱਚ ਜਸਮੀਤ, ਅਮਨ ਰਾਣੀ, ਇੰਦਰਪ੍ਰੀਤ ਕੌਰ, ਮਨਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕਿਆਂ ਦੀ ਸਪੂਨ ਰੇਸ ਵਿੱਚ ਤੇਜਵੀਰ ਸਿੰਘ ਨੇ ਪਹਿਲਾ, ਹਰਜੋਤ ਸਿੰਘ ਨੇ ਦੂਜਾ ਅਤੇ ਗੁਰਵਿੰਦਰ ਸਿੰਘ ਨੇ ਤੀਜਾ, ਤਿੰਨ ਟੰਗੀ ਦੌੜ ਵਿੱਚ ਇਸ਼ਾਂਤ ਤੇ ਹਰਜੋਤ ਸਿੰਘ ਨੇ ਪਹਿਲਾ, ਤੇਜਵੀਰ ਸਿੰਘ ਤੇ ਹੁਸ਼ਨਪ੍ਰੀਤ ਸਿੰਘ ਨੇ ਦੂਜਾ, ਗੁਰਵਿੰਦਰ ਸਿੰਘ ਤੇ ਤਲਵਿੰਦਰ ਸਿੰਘ ਨੇ ਤੀਜਾ, 200 ਮੀਟਰ ਰੇਸ ਵਿੱਚ ਤੇਜਵੀਰ ਸਿੰਘ ਪਹਿਲੇ, ਹੁਸ਼ਨਪ੍ਰੀਤ ਕੌਰ ਦੂਜੇ, ਹਰਨੂਰਦੀਪ ਸਿੰਘ ਤੀਜੇ, 100 ਮੀਟਰ ’ਚ ਸਤੀਸ਼ ਕੁਮਾਰ ਪਹਿਲੇ, ਤੇਜਵੀਰ ਸਿੰਘ ਦੂਜੇ, ਗੁਰਲੀਨ ਸਿੰਘ ਤੀਜੇ, ਸ਼ਾਟਪੁੱਟ ’ਚ ਦਵਿੰਦਰ ਸਿੰਘ ਪਹਿਲੇ, ਹਰਮਨਪ੍ਰੀਤ ਸਿੰਘ ਦੂਜੇ ਤੇ ਜੈਦੀਪ ਸਿੰਘ ਤੀਜੇ ਸਥਾਨ ਤੇ ਰਹੇ। ਇਸ ਮੌਕੇ ਹਰਜਿੰਦਰ ਕੌਰ ਤੇ ਤੇਜਵੀਰ ਸਿੰਘ ਬੈਸਟ ਐਥਲੀਟ ਐਲਾਨੇ ਗਏ।