ਪੱਤਰ ਪ੍ਰੇਰਕ
ਮਾਛੀਵਾੜਾ, 22 ਅਗਸਤ
ਇੱਥੇ ਅੱਜ ਮਾਛੀਵਾੜਾ ਪੁਲੀਸ ਨੇ 4 ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ 2 ਵਿਅਕਤੀਆਂ ਭਗਵਾਨ ਸਿੰਘ ਅਤੇ ਪਵਨ ਕੁਮਾਰ ਉਰਫ਼ ਪੰਮਾ ਵਾਸੀ ਇੰਦਰਾ ਕਲੋਨੀ ਮਾਛੀਵਾੜਾ ਨੂੰ ਗ੍ਰਿਫ਼ਤਾਰ ਕੀਤਾ। ਸਬ-ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਤਰਸੇਮ ਕੁਮਾਰ ਅਤੇ ਸਿਕੰਦਰ ਰਾਜ ਟੀ-ਪੁਆਇੰਟ ਗੁਰਦੁਆਰਾ ਸ੍ਰੀ ਕ੍ਰਿਪਾਨ ਭੇਟ ਸਾਹਿਬ ਸਮਰਾਲਾ ਰੋਡ ਮਾਛੀਵਾੜਾ ’ਤੇ ਮੌਜੂਦ ਸਨ। ਇਸੇ ਦੌਰਾਨ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਭਗਵਾਨ ਸਿੰਘ ਅਤੇ ਪਵਨ ਕੁਮਾਰ ਉਰਫ਼ ਪੰਮਾ ਭਾਰੀ ਮਾਤਰਾ ਵਿਚ ਭੁੱਕੀ ਲਿਆ ਕੇ ਮਾਛੀਵਾੜਾ-ਖੰਨਾ ਰੋਡ ’ਤੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਸਮੇਤ ਗੜ੍ਹੀ ਪੁਲ ਨੇੜ੍ੇ ਨਾਕੇ ਦੌਰਾਨ ਸ਼ੱਕ ਦੇ ਅਧਾਰ ’ਤੇ ਟਰੱਕ ਨੂੰ ਜਾਂਚ ਲਈ ਰੋਕਿਆ ਗਿਆ। ਸਬ-ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਟਰੱਕ ਦੀ ਤਲਾਸ਼ੀ ਲੈਣ ਲਈ ਮੌਕੇ ’ਤੇ ਡੀਐੱਸਪੀ ਸਮਰਾਲਾ ਵਰਿਆਮ ਸਿੰਘ ਦੀ ਮੌਜੂਦਗੀ ਵਿਚ ਤਲਾਸ਼ੀ ਦੌਰਾਨ 4 ਕੁਇੰਟਲ ਭੁੱਕੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਹੋਰ ਕਥਿਤ ਦੋਸ਼ੀ ਨੂੰ ਨਾਮਜ਼ਦ ਕੀਤਾ ਗਿਆ ਹੈ।
ਔਰਤ ਡੇਢ ਕਿੱਲੋ ਚਰਸ ਸਣੇ ਗ੍ਰਿਫ਼ਤਾਰ
ਜਗਰਾਉਂ (ਪੱਤਰ ਪ੍ਰੇਰਕ): ਪੁਲੀਸ ਥਾਣਾ ਐਂਟੀਨਾਰਕੋਟਿਕ ਸੈੱਲ ਨੇ ਇੱਕ ਔਰਤ ਨਸ਼ਾ ਤਸਕਰ ਨੂੰ ਚਰਸ ਦੀ ਖੇਪ ਸਮੇਤ ਹਿਰਾਸਤ ਵਿੱਚ ਲੈ ਕੇਸ ਦਰਜ ਕੀਤਾ ਹੈ ।ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲੀਸ ਪਾਰਟੀ ਰਾਏਕੋਟ ਅੱਡਾ ,ਵਿਸ਼ਵਕਰਮਾ ਚੌਕ ਵਿੱਚ ਗਸ਼ਤ ’ਤੇ ਸੀ। ਸੂਹੀਏ ਦੀ ਸੂਚਨਾ ’ਤੇ ਵਾਰਡ ਨੰਬਰ 7 ਰਾਣੀ ਵਾਲਾ ਖੂਹ ਦੀ ਰਹਿਣ ਵਾਲੀ ਔਰਤ ਨਿਸ਼ਾ ਪਤਨੀ ਹਰਮੇਸ਼ ਕੁਮਾਰ ਛਾਪਾ ਮਾਰ ਕੇ ਗ੍ਰਿਫ਼਼ਤਾਰ ਕਰ ਲਿਆ। ਔਰਤ ਕੋਲੋਂ 1 ਕਿੱਲੋ 500 ਗਰਾਮ ਚਰਸ ਮਿਲੀ।